ਓਡੀਸ਼ਾ ‘ਚ 3 ਟਰੇਨਾਂ ਦੇ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ

Rajneet Kaur
1 Min Read

ਚੰਡੀਗੜ੍ਹ: ਓਡੀਸ਼ਾ ‘ਚ ਤਿੰਨ ਟਰੇਨਾਂ ਦੀ ਟੱਕਰ ‘ਚ ਘੱਟੋ-ਘੱਟ 233 ਲੋਕਾਂ ਦੀ ਮੌਤ ਅਤੇ 900 ਦੇ ਕਰੀਬ ਜ਼ਖਮੀ ਹੋ ਗਏ। ਬੇਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ, ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬਾਲਾਸੋਰ ਵਿੱਚ ਇੱਕ ਮਾਲ ਰੇਲਗੱਡੀ ਨਾਲ ਜੁੜੀ ਘਾਤਕ ਰੇਲ ਹਾਦਸਾ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਵਾਪਰਿਆ। ਪੰਜਾਬ ਦੇ CM ਮਾਨ ਨੇ ਓਡੀਸ਼ਾ ਦੇ ਬਲਾਸੋਰ ‘ਚ ਹੋਏ ਟਰੇਨ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਇਸ ਟਰੇਨ ਹਾਦਸੇ ‘ਚ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। CM ਮਾਨ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਦੁਰਘਟਨਾ ‘ਚ ਜ਼ਖਮੀ ਹੋਏ ਲੋਕਾਂ ਦੇ ਜਲਦ ਸਿਹਤਮੰਦ ਹੋਣ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment