ਪਾਲਤੂ ਕੁੱਤੇ ਦਾ ਪਿਆਰ ਮਾਲਕ ਨੂੰ ਪਿਆ ਮਹਿੰਗਾ, ਹੋਈ ਦਰਦਨਾਕ ਮੌਤ

TeamGlobalPunjab
2 Min Read

ਨਿਊਜ਼ ਡੈਸਕ: ਅਕਸਰ ਲੋਕਾਂ ਨੂੰ ਕੁੱਤੇ ਪਾਲਣ ਦਾ ਕਾਫ਼ੀ ਸ਼ੌਕ ਹੁੰਦਾ ਹੈ ਅਜਿਹੇ ਵਿੱਚ ਲੋਕ ਉਨ੍ਹਾਂ ਦਾ ਆਪਣੇ ਬੱਚਿਆਂ ਵਾਂਗ ਧਿਆਨ ਰੱਖਦੇ ਹਨ ਪਰ ਸੋਚੋ ਜੇਕਰ ਕੋਈ ਪਾਲਤੂ ਕੁੱਤਾ ਹੀ ਆਪਣੇ ਮਾਲਕ ਦੀ ਜਾਨ ਲੈ ਲਵੇ ਤਾਂ ਫਿਰ ? ਅਜਿਹਾ ਅਸੀ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਅਜਿਹਾ ਹੀ ਅਜੀਬੋ-ਗਰੀਬ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ।

ਅਸਲ ‘ਚ ਜਰਮਨੀ ਵਿੱਚ ਇੱਕ ਪਾਲਤੂ ਕੁੱਤੇ ਨੇ ਆਪਣੇ ਮਾਲਕ ਦੇ ਹੱਥ ਨੂੰ ਪਿਆਰ ਨਾਲ ਚੱਟਿਆ ਪਰ ਕੁੱਤੇ ਦਾ ਇਹ ਪਿਆਰ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਿਆ।

 

ਡਾਕਟਰਾਂ ਮੁਤਾਬਕ ਵਿਅਕਤੀ ਨੂੰ ਕੁੱਤੇ ਦੇ ਥੁੱਕ ਤੋਂ ਗੰਭੀਰ ਇਨਫੈਕਸ਼ਨ ਹੋ ਗਈ। ਪਹਿਲਾਂ 63 ਸਾਲਾ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ ਪਾਲਤੂ ਕੁੱਤੇ ਦੇ ਚੱਟਣ ਤੋਂ ਇੱਕਦਮ ਬਾਅਦ ਉਸ ਨੂੰ ਨਿਮੋਨਿਆ, ਗੈਂਗਰੀਨ ਅਤੇ ਤੇਜ ਬੁਖਾਰ ਹੋ ਗਿਆ ਤੇ ਨਾਲ ਹੀ ਕਈ ਹੋਰ ਬੀਮਾਰੀਆਂ ਦੀ ਸ਼ਿਕਾਇਤ ਵੀ ਹੋਈ। ਬੀਮਾਰੀਆਂ ਦੇ ਚਲਦੇ ਇਸ ਵਿਅਕਤੀ ਦੀ 16 ਦਿਨ ਬਾਅਦ ਹੀ ਮੌਤ ਹੋ ਗਈ। ਡਾਕਟਰਾਂ ਦੇ ਮੁਤਾਬਕ ਇਹ ਵਿਅਕਤੀ ਸੀ.ਕੈਨਿਮੋਰਸ ਨਾਮ ਦੇ ਬੈਕਟੀਰੀਆ ਦੀ ਚਪੇਟ ‘ਚ ਆ ਗਿਆ ਸੀ।

- Advertisement -

ਕੈਪਨੋਸਾਈਟੋਫੇਗਾ ਕੈਨਿਮੋਰਸ (Capnocytophaga canimorsus) ਇੱਕ ਤਰ੍ਹਾਂ ਦਾ ਬੈਕਟੀਰੀਆ ਹੈ, ਜੋ ਕਿ ਜਾਨਵਰਾਂ ਦੇ ਕੱਟਣ ਨਾਲ ਮਨੁੱਖ ਦੇ ਸਰੀਰ ਵਿੱਚ ਫੈਲਦਾ ਹੈ। ਹਾਲਾਂਕਿ , ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸੰਕਰਮਣ ਜ਼ਿਆਦਾ ਵਾਰ ਕੱਟਣ ਨਾਲ ਹੁੰਦਾ ਹੈ। ਪਰ ਡਾਕਟਰ ਹੈਰਾਨ ਹਨ ਕਿ ਸਿਰਫ ਕੁੱਤੇ ਦੇ ਚੱਟਣ ਨਾਲ ਇਹ ਕਿਵੇਂ ਹੋ ਗਿਆ।

ਨੀਦਰਲੈਂਡ ਵਿੱਚ ਹੋਏ ਇੱਕ ਅਧਿਐਨ ਦੇ ਮੁਤਾਬਕ, ਇਸ ਤਰ੍ਹਾਂ ਦੀ ਬੀਮਾਰੀ ਹਰ 1.5 ਮਿਲੀਅਨ ਲੋਕਾਂ ‘ਚੋਂ ਸਿਰਫ ਇੱਕ ਵਿਅਕਤੀ ਨੂੰ ਹੀ ਹੋ ਸਕਦੀ ਹੈ। ਡਾਕਟਰਾਂ ਮੁਤਾਬਕ, ਇਹ ਰੋਗ ਆਮ ਤੌਰ ਉੱਤੇ ਉਨ੍ਹਾਂ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਬੀਮਾਰੀ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ ਪਰ ਇਸ ਵਿਅਕਤੀ ਨੂੰ ਹੋਇਆ ਇਹ ਭਿਆਨਕ ਰੋਗ ਡਾਕਟਰਾਂ ਨੂੰ ਵੀ ਹੈਰਾਨ ਕਰ ਰਿਹਾ ਹੈ ।

Share this Article
Leave a comment