ਕੀ ਚਾਹ ਪੀਣ ਨਾਲ ਚਮੜੀ ਡਾਰਕ ਹੁੰਦੀ ਹੈ?

Rajneet Kaur
2 Min Read

ਨਿਊਜ਼ ਡੈਸਕ: ਬਚਪਨ ਵਿੱਚ ਜਦੋਂ ਚਾਹ ਪੀਣ ਦੀ ਮੰਗ ਕਰਦੇ ਸੀ ਤਾਂ ਸਾਡੇ ਮਾਪੇ ਸਾਨੂੰ ਇਹ ਕਹਿ ਕੇ ਡਰਾਉਂਦੇ ਸਨ ਕਿ ਚਾਹ ਪੀਣ ਨਾਲ ਰੰਗ ਕਾਲਾ ਹੋ ਜਾਂਦਾ ਹੈ। ਇਸ ਡਰ ਕਾਰਨ ਕਈ ਬੱਚੇ ਚਾਹ ਤੋਂ ਪਰਹੇਜ਼ ਕਰਨ ਲੱਗ ਜਾਂਦੇ ਹਨ। ਹਾਲਾਂਕਿ ਡਾਰਕ ਰੰਗ ਹੋਣ ਵਿੱਚ ਕੁਝ ਵੀ ਗਲਤ ਨਹੀਂ ਹੈ, ਭਾਰਤ ਵਿੱਚ ਡਾਰਕ ਰੰਗ ਇੱਕ ਵਰਜਿਤ ਹੈ ਜਿਸ ਤੋਂ ਬਹੁਤ ਸਾਰੇ ਲੋਕ ਬਚਣਾ ਚਾਹੁੰਦੇ ਹਨ। ਆਓ ਜਾਣਦੇ ਹਾਂ ਚਾਹ ਅਤੇ ਚਮੜੀ ਦੇ ਰੰਗ ਦਾ ਕੋਈ ਸਬੰਧ ਹੈ ਜਾਂ ਨਹੀਂ।

ਚਾਹ ਭਾਰਤ ਵਿੱਚ ਪਾਣੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਖਪਤ ਕੀਤਾ ਜਾਣ ਵਾਲਾ ਪੀਣ ਵਾਲਾ ਪਦਾਰਥ ਹੈ।  ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਦੇ ਵਿਹਲੇ ਸਮੇਂ ਤੱਕ ਲੋਕਾਂ ਨੂੰ ਚਾਹ ਦੀ ਤਲਬ ਲੱਗੀ ਹੁੰਦੀ ਹੈ।  ਜ਼ਿਆਦਾਤਰ ਲੋਕ ਜਾਣਦੇ ਹਨ ਕਿ ਚਾਹ ਪੀਣ ਨਾਲ ਪੇਟ ਖਰਾਬ, ਨੀਂਦ ਨਾ ਆਉਣਾ ਅਤੇ ਡਾਇਬਟੀਜ਼ ਸਮੇਤ ਕਈ ਨੁਕਸਾਨ ਹੁੰਦੇ ਹਨ ਪਰ ਕੀ ਇਸ ਨੂੰ ਪੀਣ ਨਾਲ ਚਮੜੀ ਡਾਰਕ ਹੋ ਜਾਂਦੀ ਹੈ।ਦਸ ਦਈਏ ਕਿ ਚਾਹ ‘ਚ ਕੈਫੀਨ ਹੁੰਦਾ ਹੈ । ਜੋ ਬੱਚਿਆਂ ਲਈ ਸਹੀ ਨਹੀਂ ਹੁੰਦਾ । ਚਾਹ ਪੀਣ ਦੀ ਆਦਤ ਨਾ ਪਾਉਣਾ ਚੰਗੀ ਗੱਲ ਹੈ ਪਰ ਬੇਵਜ੍ਹਾ ਅਫਵਾਹਾਂ ਨੂੰ ਉਮਰ ਭਰ ਲਈ ਚੁੱਕਣਾ ਠੀਕ ਨਹੀਂ ਹੈ।

ਹੁਣ ਤੱਕ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਮਿਲਿਆ ਹੈ ਕਿ ਚਾਹ ਨਾਲ ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ। ਚਮੜੀ ਦੀ ਦੇਖਭਾਲ ਦੇ ਮਾਹਿਰਾਂ ਦੇ ਅਨੁਸਾਰ, ਚਮੜੀ ਦਾ ਰੰਗ ਤੁਹਾਡੇ ਜੈਨੇਟਿਕਸ, ਜੀਵਨ ਸ਼ੈਲੀ, ਬਾਹਰੀ ਗਤੀਵਿਧੀਆਂ ਅਤੇ ਚਮੜੀ ਵਿੱਚ ਮੇਲੇਨਿਨ ਦੀ ਮੌਜੂਦਗੀ ‘ਤੇ ਨਿਰਭਰ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment