ਪੀਲੀਏ ਮੌਕੇ ਬੱਚਿਆਂ ਨੂੰ ਡਾਕਟਰਾਂ ਦੀਆਂ ਮਸ਼ੀਨਾਂ ਰੱਖਣ ਵਾਲਿਓ, ਜੇ ਆਹ ਕਰ ਲਓ ਤਾਂ ਬੱਚਾ ਘੰਟਿਆਂ ‘ਚ ਹੋਵੇਗਾ ਤੰਦਰੁਸਤ

TeamGlobalPunjab
11 Min Read

ਚੰਗੀ ਸਿਹਤ ਕੁਦਰਤ ਵਿੱਚ ਹੈ ਨਾਂ ਕਿ ਬੰਦ ਘਰਾਂ ਜਾਂ ਫੈਕਟਰੀਆਂ ਦੇ ਸਮਾਨ ਵਿੱਚ ਮੈਂ ਇੱਕ ਸਥਾਨ ਤੇ ਬੋਰਡ ਤੇ ਲਿਖੇ ਸ਼ਬਦ ਅੱਜ ਵੀ ਯਾਦ ਰਖੇ ਹਨ ਅਤੇ ਅਕਸਰ ਜਦੋਂ ਮੈਂ ਸਕੂਲਾਂ, ਕਾਲਜਾਂ, ਪੁਲਿਸ ਜਾਂ ਜੇਲ੍ਹ ਕਰਮਚਾਰੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਸੇਫਟੀ ਅਤੇ ਬਚਾਓ ਬਾਰੇ ਸਿਖਲਾਈ ਦੇਣ ਜਾਂਦਾ ਹਾਂ ਤਾਂ ਸਭ ਨੂੰ ਸੁਣਾਉਂਦਾ ਹਾਂ ਕਿ ਚੰਗੀ ਸਿਹਤ ਲਈ (1) ਕੁਦਰਤ ਦੇ ਪਲਾਂਟ (ਪੌਦਿਆਂ/ਦਰਖਤਾ) ਤੋਂ ਜੋ ਵੀ ਖਾਣ ਪੀਣ ਲਈ ਮਿਲ ਰਿਹਾ, ਲਾਭਕਾਰੀ ਹੈ (2) ਇਨਸਾਨ ਦੇ ਬਨਾਏ ਹੋਏ ਪਲਾਂਟ (ਫੈਕਟਰੀਆਂ, ਕਾਰਖਾਨਿਆਂ) ਤੋਂ ਜੋ ਵੀ ਖਾਣ ਪੀਣ ਲਈ ਮਿਲ ਰਿਹਾ ਉਹ ਨੁਕਸਾਨ ਦਾਇਕ ਹੈ।
ਮੇਰੇ ਇੱਕ ਮਿੱਤਰ ਆਪਣੀ ਪਤਨੀ ਨੂੰ ਸਵੇਰੇ ਡਾਕਟਰ ਦੇ ਘਰ ਦਿਖਾਉਣ ਲਈ ਗਏ ਤਾਂ ਡਾਕਟਰ ਸਾਹਿਬ ਇੱਕ ਘੰਟੇ ਮਗਰੋਂ ਆਏ ਅਤੇ ਉਹ ਪਸੀਨੇ ਨਾਲ ਭਿਜੇ ਸਨ। ਕਿਉਂਕਿ ਉਹ ਹਰ ਰੋਜ਼ ਇੱਕ ਘੰਟਾ ਸੈਰ ਅਤੇ ਯੋਗਾ ਕਿਸੇ ਪਾਰਕ ਵਿੱਚ ਕਰਕੇ ਆਉਂਦੇ ਹਨ, ਉਨ੍ਹਾਂ ਨੇ ਕਪੜੇ ਬਦਲਕੇ ਉਸਦੀ ਪਤਨੀ ਨੂੰ ਦੇਖਿਆ ਅਤੇ ਚੈੱਕ ਕਰਨ ਮਗਰੋਂ ਕਿਹਾ ਕਿ ਬਲੱਡ ਪ੍ਰੈਸ਼ਰ, ਤਨਾਓ, ਵਧ ਰਿਹਾ ਹੈ ਜਿਸ ਕਰਕੇ ਸਿਰ ਦਰਦ, ਬਦਨ ਦਰਦ, ਕਮਜੋਰੀ, ਸਾਹ ਲੈਣ ਵਿੱਚ ਮੁਸ਼ਕਲ, ਹੱਡਾਂ ਵਿੱਚ ਦਰਦ, ਥੋੜਾ ਜਿਹਾ ਕੰਮ ਕਰਕੇ ਥਕਾਵਟ ਹੋ ਜਾਂਦੀ ਹੋਵੇਗੀ, ਪਤਨੀ ਨੇ ਸਿਰ ਹਿਲਾ ਕੇ ਹਾਂ ਕਿਹਾ। ਤਾਂ ਡਾਕਟਰ ਨੇ ਦਵਾਈ ਡਬਲ ਕਰ ਦਿੱਤੀ ਅਤੇ ਧਿਆਨ ਰੱਖਣ ਦੀ ਸਲਾਹ ਦਿੱਤੀ। ਉਸਨੇ ਦੇਖਿਆ ਕਿ ਡਾਕਟਰ ਆਪ ਨਿੰਬੂ ਪਾਣੀ ਪੀ ਰਿਹਾ ਸੀ। ਸਭ ਨੂੰ ਸੈਰ ਤੇ ਯੋਗ ਦੀ ਮਹੱਤਤਾ ਪਤਾ ਹੈ ਪਰ ਕੋਈ ਨਹੀਂ ਕਰਦਾ।
ਅੱਜ ਦੇਸ਼ ਦੁਨੀਆ ਅੰਦਰ ਮਨੁੱਖਾਂ ਦੀ ਸਿਹਤ ਬੇਹੱਦ ਖਰਾਬ ਹੈ ਜਦ ਕਿ ਧਰਤੀ ਤੇ ਇਨਸਾਨਾਂ ਕੋਲ ਹੀ ਜਾਨਵਰ, ਪਸ਼ੂ, ਪੰਛੀ ਵੀ ਰਹਿ ਰਹੇ ਹਨ, ਇਨਸਾਨ ਨਿਯਮਾਂ ਅਨੁਸਾਰ ਵਧੀਆ  ਸਤੁੰਲਿਤ ਭੋਜਨ ਲੈ ਰਹੇ ਹਨ ਪਰ ਜਾਨਵਰ, ਪੰਛੀ, ਜਮੀਨਾਂ, ਘਾਹ, ਫੂਸ ਅਤੇ ਡਿਗਿਆ ਸਾਮਾਨ ਖਾ ਰਹੇ ਹਨ। ਇਨਸਾਨ ਸਿਰਫ ਤੇ ਬੋਤਲਾਂ ਦਾ ਪਾਣੀ ਲੈ ਰਹੇ ਹਨ ਜਾਨਵਰ ਨਾਲੀਆਂ ਅਤੇ ਖੜ੍ਹਾ ਪਾਣੀ ਹੀ ਲੈ ਰਹੇ ਹਨ।
ਅਸਲ ਵਿੱਚ ਵੱਧ ਲੋਕ ਸਿਹਤ ਦਾ ਸਬੰਧ ਸ਼ੁੱਧ ਵਧੀਆ ਕੀਮਤੀ ਖਾਣਾ, ਵਧੀਆ ਪੱਕੇ ਮਕਾਨ, ਕੀਮਤੀ ਹੋਟਲਾਂ ਤੋਂ ਬਣਿਆ ਭੋਜਨ ਫਲਾਂ ਤੇ ਸਬਜੀਆਂ ਦੇ ਜੂਸ, ਬੰਦ ਡਬਿਆਂ ਦੇ ਅੰਦਰ ਦਾ ਸਾਮਾਨ ਸਿਹਤ ਲਈ ਬਹੁਤ ਲਾਭਕਾਰੀ ਸਮਝ ਰਹੇ ਹਨ ਅਤੇ ਵੱਧ ਧੰਨ ਇਸ ਲਈ ਖਰਚ ਕਰ ਰਹੇ ਹਨ। ਪਰ ਉਹ ਕਿਵੇਂ ਬਣਾਏ ਜਾਂਦੇ ਹਨ, ਕਿੰਨਾ ਸਮਾਂ ਪਹਿਲਾ ਬਣੇ, ਕੋਈ ਧਿਆਨ ਨਹੀਂ। ਹਰੇਕ ਖਾਣ ਪੀਣ ਦੀ ਚੀਜ 24 ਘੰਟੇ ਮਗਰੋਂ ਖਰਾਬ ਹੋ ਜਾਂਦੀ ਹੈ।
ਸਿਹਤ ਨਾਲ ਅਨੇਕਾਂ ਚੀਜ਼ਾਂ ਅਤੇ ਅਸੂਲ ਜੁੜੇ ਹਨ। ਪਹਿਲੀ ਅਹਿਮ ਗਲ ਇਹ ਹੈ ਕਿ ਸਾਰਾ ਸਰੀਰ ਪੰਜ ਕੁਦਰਤੀ ਤੱਤਾਂ ਤੋਂ ਬਨਿਆ ਹੈ ਜਿਵੇਂ ਹਵਾ ਪਾਣੀ, ਮਿੱਟੀ, ਆਕਾਸ਼ ਅਤੇ ਗਰਮੀ। ਸਰੀਰ ਦੀ ਰਚਨਾ ਅਤੇ ਸਿਹਤ ਤੰਦਰੁਸਤੀ ਇਨ੍ਹਾਂ ਪੰਜ ਤੱਤਾਂ ਤੋਂ ਬਿਨਾਂ ਅਸੰਭਵ ਹੈ ਅਤੇ ਉਹ ਵੀ ਇੱਕ ਠੀਕ ਮਾਤਰਾ ਵਿੱਚ ਸਿਹਤ, ਤੰਦਰੁਸਤੀ, ਆਰੋਗਤਾ, ਫੁਰਤੀ, ਤਾਕਤ, ਖੁਸ਼ੀਆਂ ਸਭ ਇਨਾਂ ਪੰਜ ਤੱਤਾਂ ਤੋਂ ਮਿਲਦੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਉਹ ਇਨਸਾਨ ਸਿਹਤਮੰਦ ਹੈ ਜਿਸਦੀ ਮਾਨਸਿਕ / ਦਿਮਾਗੀ ਕਿਰਿਆ ਠੀਕ ਹੈ, ਤਨਾਓ ਤੇ ਬੇਆਰਮੀ ਤੇ ਪਰੇ ਹੈ, ਸਰੀਰ ਦੇ ਸਾਰੇ ਅੰਗ ਠੀਕ, ਤੰਦਰੁਸਤ ਮਜਬੂਤ ਤੇ, ਕਿਰਿਆ ਕਰ ਰਹੇ ਹਨ। ਤੀਸਰੇ ਨੰਬਰ ਤੇ ਸਮਾਜਿਕ ਸਿਹਤ ਭਾਵ ਇਸ ਥਾਂ ਤੇ ਇਨਸਾਨ ਰਹਿ ਰਿਹਾ ਹੈ, ਉਸ ਦਾ ਆਲਾ ਦੁਆਰਾ ਤੇ ਵਾਤਾਵਰਨ ਹਰੇਕ ਤਰਾਂਹ ਦੇ ਪ੍ਰਦੂਸ਼ਣ, ਡਰ ਤੋਂ ਮੁੱਕਤ ਹੈ, ਅਤੇ ਚੋਥੀ ਨੰਬਰ ਤੇ ਧਾਰਮਿਕ ਆਜ਼ਾਦੀ ਅਤੇ ਭਾਵਨਾਵਾਂ, ਭਾਵ ਇਨਸਾਨ ਨੂੰ ਧਰਮ ਅਨੁਸਾਰ ਸਭ ਦਾ ਭਲਾ ਕਰਨ, ਕਿਸੇ ਦਾ ਕਿਸੇ ਵੀ ਤਰਾਂਹ ਬੁਰਾ ਨਾ ਕਰਨ, ਨੁਕਸਾਨ ਨਾ ਕਰਨ, ਦਾ ਗਿਆਨ ਹੈ। ਇਨਸਾਨ ਦਾ ਦਿਮਾਗ ਸ਼ਾਂਤ ਤੇ ਸਤੁੰਸ਼ਟ ਹੈ ਭਟਕ ਤਾਂ ਨਹੀਂ ਰਿਹਾ।
ਸਾਡੇ ਮਹਾਨ ਗੁਰੂਆਂ ਪੀਰਾਂ, ਅਵਤਾਰਾਂ ਨੇ ਆਪਣੀ ਪਵਿੱਤਰ ਬਾਣੀ, ਵਿਚਾਰਾਂ, ਕਿਰਿਆਵਾਂ ਰਾਹੀਂ ਸੰਸਾਰ ਨੂੰ ਚੰਗੀ ਸਿਹਤ ਬਾਰੇ ਵੱਡਮੁੱਲੇ ਤਰੀਕੇ ਨਾਲ ਸਮਝਾਉਣ ਹਿੱਤ ਯਤਨ ਕੀਤੇ ਹਨ। ਪਰ ਇਨਸਾਨ ਆਪਣੇ ਗੁਰੂਆਂ, ਪੀਰਾਂ, ਅਵਤਾਰਾਂ ਗਰੰਥਾਂ ਨੂੰ ਸਨਮਾਨ ਦਿੰਦਾ ਹੈ, ਨਮਸਕਾਰ ਕਰਦਾ ਹੈ ਪਰ ਉਨ੍ਹਾਂ ਦੀ ਗਲ ਸਮਝਦਾ ਅਤੇ ਮੰਨਦਾ ਨਹੀਂ।
ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਿਤੁ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਵੀ ਇਨਸਾਨ ਨੂੰ ਕੀ ਖਾਣਾ ਤੇ ਪੀਣਾ ਚਾਹੀਦਾ ਹੈ ਬਾਰੇ ਕਿਹਾ ਸੀ ਕਿ ਜੋ ਵੀ ਵਧੀਆ ਚੀਜ਼ ਇਨਸਾਨ ਆਪਣੇ ਗੁਰੂ ਨੂੰ ਖਾਣ ਪੀਣ ਲਈ ਭੇਟ ਕਰਦਾ ਹੈ ਉਹ ਹੀ ਆਪ ਵਰਤੇ, ਅਸੀਂ ਗੁਰੂ, ਧਾਰਮਿਕ ਅਸਥਾਨਾਂ, ਧਾਰਮਿਕ ਪ੍ਰੋਗਰਾਮਾਂ ਸਮੇਂ ਕੁਦਰਤ ਦੇ ਦਿੱਤੇ ਸਾਫ ਸੁਧਰੇ ਫਲਾ, ਸਬਜੀਆਂ, ਆਨਾਜ ਪਾਣੀ ਦੀ ਵਰਤੋਂ ਕਰਦੇ ਹਾਂ। ਨਾ ਕਿ ਫਾਸਟ ਫੂਡ ਨਸ਼ਿਆਂ, ਬਾਸੀ ਤੇ ਤੇਜ ਮਸਾਲੇਦਾਰ ਵਾਲੇ ਭੋਜਨ।
ਕੁਦਰਤ ਜਾਂ ਪ੍ਰਮਾਤਮਾ ਨੇ ਸਾਨੂੰ ਚੰਗੀ ਸਿਹਤ ਲਈ ਹਵਾ ਦੀ ਸੁੱਧਤਤਾ ਹਿਤ ਆਪਣੇ ਖੇਤਰ  ਵਿਚੋਂ 33# ਹਿੱਸੇ ਵਿੱਚ ਜੰਗਲ ਲਗਾਉਣ ਦਾ ਉਪਦੇਸ਼ ਦਿੱਤਾ, ਇਸੀ ਕਰਕੇ ਗੁਰੂਕੁਲ, ਧਾਰਮਿਕ ਅਸਥਾਨ ਜੰਗਲਾ ਜਾਂ ਸ਼ਹਿਰਾਂ ਤੋਂ ਬਾਹਰ, ਪਹਾੜਾਂ ਉੱਤੇ ਹੁੰਦੇ ਸਨ। ਅੱਜ ਪਰ ਪੰਜਾਬ ਦੀ ਧਰਤੀ ਤੇ 5% ਹਿੱਸੇ ਵਿੱਚ ਦਰਖਤ ਹਨ। ਗਲੀਆਂ ਮੁਹੱਲਿਆਂ ਅੰਦਰ ਹੀ ਧਾਰਮਿਕ ਸਥਾਨ ਤਾਂ ਜੋ ਤੁਰਨਾ ਨਾ ਪਵੇ, ਬਾਕੀ ਫਸਲਾਂ ਦੇ ਉਪਰ ਤੇ ਹੇਠਾਂ ਕੀਟ ਨਾਸ਼ਕ ਰਸਾਇਣਕ ਖਾਦਾਂ ਹਨ ਜੋ ਜਹਿਰਾ ਵੰਡ ਰਹੀਆਂ ਹਨ। ਪਰ ਇਨਸਾਨਾਂ ਨੇ ਸ਼ੁੱਧ ਹਵਾ ਦੀ ਥਾਂ ਮਸ਼ੀਨਾਂ ਦੀ ਹਵਾ ਵਰਤਨੀ ਸ਼ੁਰੂ ਕਰ ਦਿੱਤੀ ਹੈ। ਏ.ਸੀ. ਤੋਂ ਬਿਨਾਂ ਅਤੇ ਸਰਦੀਆਂ ਵਿੱਚ ਹੀਟਰ, ਬੈਲੋਰ ਤੋਂ ਬਿਨਾਂ ਕੁੱਦਰਤ ਸਭ ਦੀ ਸਮੱਸਿਆ, ਸਿਹਤ, ਬਚਾਓ ਹਿਤ ਹਮੇਸ਼ਾ ਯਤਨ ਕਰਦੀ ਹੈ। ਅਸੀਂ ਇਨ੍ਹਾਂ ਚੀਜ਼ਾਂ ਬਿਨਾਂ ਰਹਿ ਨਹੀਂ ਸਕਦੇ ਪਰ ਜਾਨਵਰ ਪੰਛੀ ਪੌਦੇ ਸਾਰੇ ਹੀ ਖੁਲ੍ਹੇ ਵਿੱਚ ਜੀਅ ਤੇ ਵੱਧ ਫੁੱਲ ਰਹੇ ਹਨ। ਘਰਾਂ ਅੰਦਰ ਪਾਲਤੂ ਜਾਨਵਰ/ਪੰਛੀ ਅਕਸਰ ਚੰਗੀ ਸੰਭਾਲ ਮਗਰੋਂ ਵੀ ਬਿਮਾਰ ਹੁੰਦੇ ਹਨ ਪਰ ਅਵਾਰਾ ਪਸ਼ੂ ਪੰਛੀ ਨਹੀਂ। ਕਿਉਂਕਿ ਅਵਾਰਾ ਪਸ਼ੂ ਪੰਛੀ ਹਮੇਸ਼ਾ ਕਿਰਿਆ ਤੇ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਕੁਦਰਤ ਦੇ ਨੇੜੇ।
ਇਕ ਵਿਅਕਤੀ ਨੂੰ ਦੋਰਾ ਪਿਆ ਤਾਂ ਉਹ 24 ਘੰਟੇ ਹਸਪਤਾਲ ਵਿੱਚ ਰਿਹਾ ਜਦੋਂ ਉਸਨੂੰ ਛੁੱਟੀ ਹੋਈ ਤਾਂ ਡਾਕਟਰਾਂ ਨੇ ਬਿਲ ਦਿੱਤਾ ਤੇ ਦੱਸਿਆ ਕਿ 24 ਘੰਟਿਆਂ ਦਾ ਮੰਜੇ ਦਾ ਕਿਰਾਇਆ 2400/— ਰੁਪਏ, ਦਵਾਈਆਂ 10000/— ਰੁਪਏ ਅਤੇ 4800/— ਰੁਪਏ ਆਕਸੀਜਨ ਸਿਲੰਡਰਾ ਦਾ ਖਰਚਾ ਤਾਂ ਉਹ ਅਸਮਾਨ ਵੱਲ ਹਥ ਕਰਕੇ ਕਹਿਣ ਲਗਾ ਕਿ ਇਸ਼ਵਰ ਦੀ ਰਹਿਮਤਾ ਦਾ ਅੱਜ ਪਤਾ ਲਗਾ, 70 ਸਾਲਾਂ ਤੋਂ ਆਕਸੀਜਨ ਮੁਫ਼ਤ ਲੈ ਰਿਹਾ ਤੇ ਇੱਥੇ ਹਰੇਕ ਘੰਟੇ ਦੇ 200/— ਰੁਪਏ ਦੀ ਆਕਸੀਜਨ ਤਾਂ 70 ਸਾਲਾਂ ਵਿੱਚ ਮੈਂ ਕੁਦਰਤ ਤੋਂ ਅਰਬਾਂ ਰੁਪਏ ਦੀ ਆਕਸੀਜਨ ਮੁਫ਼ਤ ਲੈ ਕੇ ਵਰਤ ਰਿਹਾ। ਮੌਸਮ ਅਨੁਸਰ ਸਭ ਨੂੰ ਫਲ, ਆਨਾਜ, ਦਾਲਾਂ ਮਿਲ ਰਹੇ ਹਨ, ਸਦੀਆਂ ਤੋਂ।
ਕੁਦਰਤ ਦੇ ਅਸੂਲਾਂ ਅਨੁਸਾਰ ਪਾਣੀ, ਹਵਾ, ਗਰਮੀ, ਮਿੱਟੀ, ਅਤੇ ਖਾਲੀ ਸਥਾਨ (ਆਕਾਸ਼) ਹੀ ਸਿਹਤ ਹੈ ਅਤੇ ਵਿਸ਼ੇਸ਼ ਗਲ ਇਹ ਸਰੀਰ ਵਿੱਚ ਜਾ ਕੇ ਆਪਣੀ ਸ਼ਕਤੀਆਂ ਅਨੁਸਾਰ ਆਰੋਗਤਾ, ਤੰਦਰੁਸਤੀ ਦਿੰਦੇ ਹਨ ਪਰ ਇਨਾਂ ਦੇ ਨਾਲ ਹੀ ਸਾਰੇ ਸਰੀਰ ਦੇ ਅੰਗ ਇਸ਼ਵਰ ਵਲੋਂ ਬਹੁਤ ਚੰਗੇ ਬਣਾਏ ਜਾਂਦੇ ਹਨ ਪਰ ਅਸੀਂ ਪਾਣੀ ਦੀ ਥਾਂ ਕੋਲਡ ਡਰਿੰਕ, ਨਸ਼ਿਆਂ ਦੀ ਚੀਜਾਂ ਵਰਤ ਰਹੇ ਹਾਂ, ਕੁਦਰਤੀ ਫਲ, ਆਨਾਜ, ਸਬਜੀਆਂ, ਦਾਲਾਂ ਆਦਿ ਦੀ ਥਾਂ ਫੈਕਟਰੀਆਂ ਤੇ ਕਾਰਖਾਨਿਆਂ, ਹੋਟਲਾਂ ਤੋਂ ਬਣੇ ਸਿਨਥੈਟਿਕ ਭੋਜ਼ਨ ਫਾਸਟ ਫੂਡ ਵਰਤ ਰਹੇ ਹਾਂ। ਘਰਾਂ ਅੰਦਰ ਪਿਆ ਫਲ, ਆਵਾਜਾਂ, ਮਾਰਦਾ ਕਿ ਮੈਨੂੰ ਖਾਹ ਲਓ, ਮੈਂ ਬਿਮਾਰ ਹੋ ਰਿਹਾ ਪਰ, ਬਿਮਾਰ, ਗਲੇ ਸੜੇ ਫਲ ਸਬਜੀਆਂ ਅਸੀਂ ਸੁੱਟ ਦਿੰਦੇ ਹਾਂ। ਜਾਨਵਰ ਲਈ ਪਰ ਫਾਸਟ ਫੂਡ ਸਾਲਾਂ ਮਗਰੋਂ ਵੀ ਖਾ ਪੀ ਰਹੇ ਹਨ, ਕਦੇ ਸੁਟਦੇ ਨਹੀਂ ਕਿਉਂਕਿ ਉਹ ਗਲਦੇ ਸੜਦੇ ਨਹੀਂ। ਸੂਰਜ ਮੌਸਮ ਅਨੁਸਾਰ ਗਰਮੀ ਘੱਟ ਵੱਧ ਕਰਦਾ ਹੈ ਪਰ ਅਸੀਂ ਕੁਦਰਤ ਦੀ ਥਾਂ ਮਸੀਨਾ ਰਾਹੀਂ ਉੱਲਟ ਕਰਦੇ ਹਾਂ, ਹੁਣ ਤਾਂ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਸੂਰਜ ਦੀ ਧੁੱਪ ਤੋਂ ਦੂਰ ਰਹੇ ਤਾਂ ਹੱਡੀਆਂ ਦਾ ਕੈਂਸਰ ਤੇ ਟੀ.ਬੀ.। ਜੰਨਮੇ ਬੱਚੇ ਨੂੰ ਪੀਲੀਆ ਮੁਕਤ ਕਰਨ ਹਿੱਤ ਹਰ ਰੋਜ਼ 15 ਮਿੰਟ ਚੜ੍ਹਦੀ ਧੁੱਪ ਵਿੱਚ 10 ਦਿਨ ਰੱਖੋ ਤਾਂ ਪੀਲੀਆ ਖਤਮ ਪਰ ਲੋਕ ਨਰਸਰੀ ਵਿੱਚ ਟਿਊਬਾਂ ਹੇਠਾਂ ਰੱਖ ਰਹੇ ਹਨ। ਅਸੀਂ ਪਸੀਨਾ ਨਿਕਲਣ ਹੀ ਨਹੀਂ ਦਿੰਦੇ ਗੰਦ ਅੰਦਰ ਹੀ ਰਹਿਦਾ।
ਅੰਮ੍ਰਿਤ ਵੇਲੇ ਦੀ ਕਸਰਤ, ਸੈਰ, ਹੱਸਣਾ, ਖੁਸ਼ ਰਹਿਣਾ, ਸਭ ਦਾ ਸਤਿਕਾਰ ਤੇ ਧੰਨਵਾਦ ਕਰਨਾ ਸਿਹਤ ਦੀ ਤੰਦਰੁਸਤੀ ਬਹੁਤ ਵਧਾਉਂਦੇ ਹਨ ਦਿਨ ਸਮੇਂ ਤਾਂ ਅੰਮ੍ਰਿਤ ਦਾ ਭੰਡਾਰ ਖਤਮ ਤੇ ਜਹਿਰ ਦਾ ਭੰਡਾਰ ਸ਼ੁਰੂ ਪਰ 99.8% ਨੌਜਵਾਨ ਅੰਮ੍ਰਿਤ ਵੇਲੇ ਉਠਕੇ ਅੰਮ੍ਰਿਤ ਨਹੀਂ ਲੈਂਦੇ ਪਰ ਜਹਿਰ ਵੇਲੇ ਉਠਕੇ ਜਹਿਰ ਹੀ ਲੈਂਦੇ ਹਨ ਅਤੇ ਬਿਮਾਰੀਆਂ ਵਿੱਚ ਫਸਦੇ ਹਨ।
ਸਰੀਰ, ਦਿਮਾਗ, ਦਿਲ, ਫੇਫੜਿਆਂ ਨੂੰ ਜੋ ਸਾਡਾ ਜੀਵਨ ਚਲਾ ਰਹੇ ਹਨ ਠੀਕ ਰਖਣ ਲਈ ਸ਼ੁੱਧ ਆਕਸੀਜਨ, ਸ਼ੁੱਧ ਗੁਲੂਕੋਸ ਜੋ ਪੌਦਿਆਂ/ਦਰਖਤਾਂ ਦੇ ਭੋਜਨ ਤੋਂ ਬਣਦੇ ਹਨ, ਹਰ ਵੇਲੇ ਚਾਹੀਦੇ ਹਨ। ਫੇਫੜੇ ਹਵਾ ਵਿਚੋਂ ਆਕਸੀਜਨ ਲੈ ਕੇ ਸਰੀਰ ਦੇ ਖੂਨ ਨੂੰ ਤੇ ਸੈਲਾਂ ਨੂੰ ਸਾਫ ਕਰਦੇ, ਭੋਜਨ ਵਿਚੋਂ ਗੁਲੂਕੋਸ ਤਿਆਰ ਕਰਕੇ ਲੀਵਰ ਖੂਨ ਦਿੰਦਾ ਹੈ ਤੇ ਇਹ ਕੰਮ ਕਰਦੇ ਹਨ। ਪਰ ਗੁਲੂਕੋਸ ਕੁਦਰਤ ਦੇ ਅਣਮੋਲ ਪਲਾਟਾਂ ਤੋਂ ਮਿਲਦੇ ਆਨਾਜ, ਫਲਾਂ, ਸਬਜੀਆਂ, ਦਾਲਾਂ ਤੋਂ ਮਿਲਦੇ ਹਨ। ਪਰ ਇਨਸਾਨ ਮਨੁੱਖੀ ਪਲਾਟਾਂ (ਫੈਕਟਰੀਆਂ) ਤੋਂ ਮਿਲਿਆ ਜਹਿਰ ਵਾਲਾ ਭੋਜਨ ਲੀਵਰ ਨੂੰ ਦੇ ਰਿਹਾ ਹੈ ਜਿਸ ਕਰਕੇ ਸਰੀਰ ਦੇ ਅੰਗ ਤਬਾਹ ਹੋ ਰਹੇ ਹਨ।
ਚੰਗੀ ਸਿਹਤ ਲਈ ਦਿਮਾਗ, ਭਾਵਨਾਵਾ, ਵਿਚਾਰ, ਕੰਮ ਕਾਜ, ਸੰਤੁਸ਼ਟੀ, ਸਬਰ ਬਹੁਤ ਜਰੂਰੀ ਹਨ ਕਿਉਂਕਿ ਦਿਮਾਗੀ ਤੌਰ ਤੇ ਪ੍ਰਦੂਸ਼ਤ ਇਨਸਾਨ ਕਦੇ ਸਿਹਤਮੰਦ ਨਹੀਂ ਹੋ ਸਕਦਾ। ਸਰੀਰ ਨੂੰ ਤਾਕਤਵਰ, ਤੰਦਰੁਸਤ ਅਤੇ ਖੁਸ਼ਹਾਲ ਰੱਖਣ ਲਈ ਕੁਦਰਤ, ਤੋਂ ਮਿਲਦੀ ਹਰੇਕ ਚੀਜ ਲਾਭਕਾਰੀ ਹੈ ਇਸੀ ਕਰਕੇ ਸਾਰੇ ਤਾਕਤਵਰ ਪਦਾਰਥ, ਤੱਤ, ਵਿਟਾਮਿਨ, ਪ੍ਰੋਟੀਨ, ਖਣਿਜ ਕੇਵਲ ਕੁਦਰਤ ਦੇ ਪੌਦਿਆਂ ਤੋਂ ਮਿਲਦੇ ਹਨ ਤੇ ਲਾਭ ਦਿੰਦੇ ਹਨ। ਹਜਾਰਾਂ ਸਾਲ ਪਹਿਲਾਂ ਲੋਕ ਹਾਥੀਆਂ, ਸ਼ੇਰਾਂ ਤੋਂ ਵੀ ਤਕੜੇ ਤੇ ਸੈਕੜੇ ਸਾਲ ਜਿਉਂਦੇ ਸਨ, ਭਾਰੀ ਤੋਂ ਭਾਰੀ ਕੰਮ ਕਰਦੇ ਤੇ ਕਦੇ ਧਕਦੇ ਨਹੀਂ ਸਨ, ਕਿਉਂਕਿ ਉਹ ਕੁਦਰਤ ਤੋਂ ਹੀ ਸਭ ਲੈਂਦੇ ਸਨ। ਵਾਤਾਵਰਨ ਦੀ ਸੁੰਦਰਤਾ ਤੇ ਸਫਾਈ ਹਿੱਤ ਨਿਯਮਾਂ ਤੇ ਚਲੋ। ਖੁਸ਼ ਰਹਿਣਾ, ਦੂਸਰਿਆਂ ਨੂੰ ਤੰਗ ਪ੍ਰੇਸ਼ਾਨ ਨਾ ਕਰਨਾ ਵੀ ਚੰਗੀ ਸਿਹਤ ਦਾ ਆਧਾਰ ਹੈ। ਇਸ਼ਵਰ ਤੇ ਵਿਸ਼ਵਾਸ਼, ਕਿ ਉਹ ਮੇਰਾ ਮਿੱਤਰ, ਪਿਤਾ, ਮਾਤਾ, ਗੁਰੂ ਤੇ ਰਖਵਾਲਾ ਹੈ ਅਤੇ ਉਹ ਹਮੇਸ਼ਾ ਮੇਰੇ ਨਾਲ ਹੈ ਵਿਸ਼ਵਾਸ਼ ਪੈਦਾ ਕਰਨਾ ਜਰੂਰੀ ਹੈ ਅਤੇ ਉਹ ਨੇਕੀ ਤੇ ਚੰਗਿਆਈ ਦਾ ਫਲ ਜਰੂਰ ਦਿੰਦਾ ਹੈ ਇਸ ਲਈ ਹਮੇਸ਼ਾ ਸਭ ਦਾ ਭਲਾ ਕਰੋ, ਮਾੜਾ ਕਿਸੇ ਦਾ ਵੀ ਨਹੀਂ। ਤਾਂ ਕਦੇ ਮਾਨਸਿਕ ਸਰੀਰਕ, ਸਮਾਜਿਕ, ਧਾਰਮਿਕ ਤੌਰ ਤੇ ਬਿਮਾਰ ਨਹੀਂ ਹੋ ਸਕਦੇ।
ਕਾਕਾ ਰਾਮ ਵਰਮਾ
ਸੇਵਾ ਮੁਕਤ ਜਿਲ੍ਹਾ ਟ੍ਰੇਨਿੰਗ ਅਫਸਰ,
ਰੈਡ ਕਰਾਸ ਸੁਸਾਇਟੀ, ਪਟਿਆਲਾ।
ਪ੍ਰਧਾਨ ਫਸਟ ਏਡ ਸਿਹਤ ਸੇਫਟੀ ਮਿਸ਼ਨ,
ਨਾਭਾ ਗੇਟ, ਪਟਿਆਲਾ।
ਮੋ: 98786—11620

Share this Article
Leave a comment