ਕਿਮ ਤੇ ਕੇਨ ਦਾ ਹੋਇਆ ਤਲਾਕ, ਕਿਮ ਤੇ ਬੱਚਿਆਂ ਦੇ ਖਰਚੇ ਲਈ ਹਰ ਮਹੀਨੇ ਕੇਨ ਦੇਣਗੇ 1.6 ਕਰੋੜ ਰੁਪਏ

Rajneet Kaur
2 Min Read

ਨਿਊਜ਼ ਡੈਸਕ: ਹਾਲੀਵੁੱਡ ਜੋੜੀ ਕਿਮ ਕਾਰਦਸ਼ੀਆਂ ਤੇ ਕੇਨ ਵੈਸਟ ਦਾ ਤਲਾਕ ਹੋ ਗਿਆ ਹੈ। ਤਲਾਕ ਤੋਂ ਬਾਅਦ ਦੋਵਾਂ ਵਿਚ ਇਹ ਸਮਝੌਤਾ ਹੋਇਆ ਕਿ ਕੇਨ ਵੈਸਟ ਤੇ ਕਿਮ ਕਾਰਦਸ਼ੀਆਂ ਆਪਣੀ ਸਾਰੀ ਜਾਇਦਾਦ ਆਪਣੇ ਤਿੰਨਾਂ ਬੱਚਿਆਂ ਵਿਚ ਬਰਾਬਰ ਵੰਡਣਗੇ ।  ਕੇਨ ਵੈਸਟ ਆਪਣੀ ਪਤਨੀ ਤੇ ਬੱਚਿਆਂ ਦਾ ਸਾਰਾ ਖ਼ਰਚਾ ਚੁੱਕਣਗੇ ।  ਜਿਸ ਵਿਚ ਵੈਸਟ ਆਪਣੇ ਬੱਚਿਆਂ ਤੇ ਪਤਨੀ ਨੂੰ ਖ਼ਰਚੇ ਲਈ ਉਹਨਾਂ ਨੂੰ ਹਰ ਮਹੀਨਾਂ 20,000 ਯਾਨੀ ਕਿ  1ਕਰੋੜ 62 ਲੱਖ ਰੁਪਏ ਪ੍ਰਤੀ ਮਹੀਨਾ ਦੇਣਗੇ।

ਦਸ ਦਈਏ ਕਿ  2012 ਵਿਚ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ।  2013 ਵਿਚ ਦੋਵਾਂ ਦਾ ਪਹਿਲਾਂ ਬੱਚਾ ਹੋਇਆ ਸੀ । ਵੈਸਟ ਨੇ ਕਿਮ ਨੂੰ ਫਿਰ ਤੋਂ ਪ੍ਰਪੋਜ਼ ਕੀਤਾ ਸੀ , 2014 ਵਿਚ ਦੋਨਾਂ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਦੋਵਾਂ ਦੇ ਤਿੰਨ ਹੋਰ ਬੱਚੇ ਹੋਏ। ਕਿਮ ਦਾ ਇਹ ਤੀਜਾ ਵਿਆਹ ਸੀ ਅਤੇ ਇਹ ਕੇਨ ਦਾ ਪਹਿਲਾ ਵਿਆਹ ਸੀ। ਦੋਵਾਂ ਨੇ ਤੈਅ ਕੀਤਾ ਸੀ ਕਿ ਦੋਵੇਂ ਆਮ ਢੰਗ ਨਾਲ ਵੱਖ ਹੋ ਜਾਣਗੇ।

ਚਾਰ ਬੱਚਿਆਂ ਦੇ ਰਹਿਣ-ਸਹਿਣ ਦੇ ਖਰਚੇ ਤੋਂ ਇਲਾਵਾ, ਕੇਨ ਉਨ੍ਹਾਂ ਦੀ ਪੜ੍ਹਾਈ ਦੇ ਖਰਚੇ ਦੇ 50 ਪ੍ਰਤੀਸ਼ਤ ਦੀ ਜ਼ਿੰਮੇਵਾਰੀ ਚੁੱਕੇਗਾ। ਦੋਵਾਂ ਦੇ ਬੱਚਿਆਂ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੈ। ਹੁਣ ਜੇਕਰ ਕਦੇ ਵੀ ਦੋਵਾਂ ਵਿਚਕਾਰ ਚਾਰ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਲੈ ਕੇ ਕੋਈ ਝਗੜਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਮਝੌਤੇ ਅਨੁਸਾਰ ਸਾਲਸੀ ਵਿੱਚ ਹਾਜ਼ਰ ਹੋਣਾ ਪਵੇਗਾ। ਹਾਲਾਂਕਿ, ਜੇਕਰ ਉਨ੍ਹਾਂ ਵਿੱਚੋਂ ਇੱਕ ਹਿੱਸਾ ਲੈਣ ਵਿੱਚ ਅਸਫਲ ਰਹਿੰਦਾ ਹੈ, ਤਾਂ ਦੂਜੀ ਧਿਰ ਫੈਸਲਾ ਲੈਣ ਵਾਲੀ ਬਣ ਜਾਂਦੀ ਹੈ।

ਕੇਨ  ਵੈਸਟ ਨੇ ਕਿਮ ਕਾਰਦਸ਼ੀਆਂ ਪ੍ਰਤੀ ਬਿਆਨ ਦਿੱਤਾ ਕਿ ਮੈ ਉਸ ਨੂੰ ਰਹਿੰਦੀ ਉਮਰ ਤੱਕ ਪਿਆਰ ਕਰਦਾ ਰਹਾਂਗਾ । ਲੋੜ ਪੈਣ ਤੇ ਮੈਂ ਹਰ ਸਮੇ ਉਸ ਦੇ ਨਾਲ ਹਾਂ । ਇਸ ਤਰ੍ਹਾਂ ਕੇਨ  ਦੇ ਸ਼ਬਦਾਂ ਤੋਂ ਸਿੱਧ ਹੁੰਦਾ ਕਿ ਉਸ ਦੇ ਦਿਲ ਵਿਚ ਕਿਮ ਲਈ ਅਜੇ ਵੀ ਪਿਆਰ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment