Breaking News

ਪਤਨੀ ਦੇ ਦੰਦਾਂ ਦੀ ਬਣਤਰ ਨਾ ਪਸੰਦ ਆਉਣ ‘ਤੇ ਆਹ ਦੇਖੋ ਪਤੀ ਨੇ ਕੀ ਕਰ ਦਿੱਤਾ!

ਹੈਦਰਾਬਾਦ : ਇੱਕ ਗੱਲ ਕਹਿੰਦੇ ਹੋਏ ਤੁਸੀਂ ਕਈਆਂ ਨੂੰ ਆਮ ਹੀ ਸੁਣਿਆ ਹੋਵੇਗਾ ਕਿ ਪਤੀ ਅਤੇ ਪਤਨੀ ਦਾ ਰਿਸ਼ਤਾ ਗੱਡੀ ਦੇ ਦੋ ਪਹੀਆਂ ਵਾਂਗ ਹੁੰਦਾ ਹੈ ਜੋ ਮਿਲ ਕੇ ਚਲਦੇ ਹਨ ਪਰ ਅੱਜ ਇਹ ਕਹਿਣਾ ਬੜਾ ਮੁਸ਼ਕਲ ਹੋ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤਲਾਕ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜਾ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਰੁਖਸਾਨਾ ਬੇਗਮ ਨਾਮਕ ਮਹਿਲਾ ਵੱਲੋਂ ਆਪਣੇ ਹੀ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਿਕ ਰੁਖਸਾਨਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਮੁਸਤਫਾ ਨੇ ਉਸ ਨੂੰ ਸਿਰਫ ਇਸ ਕਰਕੇ ਤਲਾਕ ਦੇ ਦਿੱਤਾ ਕਿਉਂਕਿ ਉਸ (ਰੁਖਸਾਨਾ) ਦੇ ਦੰਦਾਂ ਦੀ ਬਣਾਵਟ ਸਹੀ ਨਹੀਂ  ਸੀ।

ਮੀਡੀਆ ਰਿਪੋਰਟਾਂ ਮੁਤਾਬਿਕ ਰੁਖਸਾਨਾਂ ਦਾ ਦਾਅਵਾ ਹੈ ਕਿ ਵਿਆਹ ਤੋਂ ਪਹਿਲਾ ਮੁਸਤਫਾ ਦੇ ਪਰਿਵਾਰ ਵੱਲੋਂ ਬਹੁਤ ਸਾਰੀਆਂ ਚੀਜਾਂ ਦੀ ਮੰਗ ਕੀਤੀ ਗਈ ਸੀ ਅਤੇ ਵਿਆਹ ਤੋਂ ਬਾਅਦ ਵੀ ਹੋਰ ਸੋਨੇ ਦੇ ਗਹਿਣੇ ਅਤੇ ਰੁਪਇਆਂ ਲਈ ਤੰਗ ਕੀਤਾ ਜਾਂਦਾ ਸੀ। ਰੁਖਸਾਨਾਂ ਮੁਤਾਬਿਕ ਇਸ ਤੋਂ ਬਾਅਦ ਵੀ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਹੁਣ ਉਸ ਦੇ ਦੰਦਾ ਦੀ ਬਣਤਰ ਸਹੀ ਨਾ ਹੋਣ ਕਾਰਨ ਤਲਾਕ ਦੇ ਦਿੱਤਾ ਗਿਆ ਹੈ। ਰੁਖਸਾਨਾ ਮੁਤਾਬਿਕ ਮੁਸਤਫਾ ਵੱਲੋਂ 10-15 ਦਿਨ ਘਰ ਅੰਦਰ ਬੰਦ ਕਰਕੇ ਰੱਖਿਆ ਗਿਆ ਅਤੇ ਜਦੋਂ ਉਹ ਬਿਮਾਰ ਹੋ ਗਈ ਤਾਂ ਉਸ ਨੂੰ ਉਸ (ਰੁਖਸਾਨਾ) ਦੇ ਪਿਤਾ ਦੇ ਘਰ ਭੇਜ ਦਿੱਤਾ ਗਿਆ।

Check Also

ਅਜਿਹਾ ਕੀ ਜਾਦੂ ਹੋਇਆ ਕਿ 2014 ਤੋਂ ਬਾਅਦ ਅਡਾਨੀ 609 ਤੋਂ ਦੂਜੇ ਨੰਬਰ ‘ਤੇ ਆ ਗਿਆ? : ਰਾਹੁਲ ਗਾਂਧੀ

ਨਿਊਜ਼ ਡੈਸਕ: ਰਾਸ਼ਟਰਪਤੀ ਦੇ ਭਾਸ਼ਣ ‘ਤੇ ਲੋਕ ਸਭਾ ‘ਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ …

Leave a Reply

Your email address will not be published. Required fields are marked *