‘ਪਹਿਲਾਂ ਦੱਸੋ ਕਿੱਥੇ ਹੋ ?’, ਸੁਪਰੀਮ ਕੋਰਟ ਨੇ ਪਰਮਬੀਰ ਸਿੰਘ ਨੂੰ ਪਾਈ ਝਾੜ

TeamGlobalPunjab
2 Min Read

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਦੀ ਸੁਰੱਖਿਆ ਆਦੇਸ਼ ਜਾਰੀ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ। ਮਾਣਯੋਗ ਅਦਾਲਤ ਨੇ ਕਿਹਾ, ‘ਜਦੋਂ ਤਕ ਤੁਸੀਂ ਇਹ ਨਹੀਂ ਦੱਸਦੇ ਕਿ ਤੁਸੀਂ ਕਿੱਥੇ ਹੋ, ਉਦੋਂ ਤਕ ਕੋਈ ਸੁਰੱਖਿਆ ਨਹੀਂ, ਕੋਈ ਸੁਣਵਾਈ ਨਹੀਂ।’ ਇਸਦੇ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 22 ਨਵੰਬਰ ਤਕ ਲਈ ਮੁਲਤਵੀ ਕਰ ਦਿੱਤੀ।

ਜਾਣਕਾਰੀ ਅਨੁਸਾਰ ਜਸਟਿਸ ਐੱਸਕੇ ਕੌਲ ਤੇ ਜਸਟਿਸ ਐੱਮਐੱਮ ਸੁੰਦਰੇਸ਼ ਦੇ ਬੈਂਚ ਨੇ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਕਿ ਸੁਰੱਖਿਆ ਦੀ ਮੰਗ ਕਰਨ ਵਾਲੀ ਉਨ੍ਹਾਂ ਦੀ ਪਟੀਸ਼ਨ ਪਾਵਰ ਆਫ ਅਟਾਰਨੀ ਦੇ ਜ਼ਰੀਏ ਦਾਖਲ ਕੀਤੀ ਗਈ ਹੈ।

ਬੈਂਚ ਨੇ ਕਿਹਾ ਕਿ ‘ਤੁਸੀਂ ਸੁਰੱਖਿਆ ਆਦੇਸ਼ ਦੀ ਮੰਗ ਕਰ ਕਰੇ ਹੋ ਪਰ ਕੋਈ ਨਹੀਂ ਜਾਣਦਾ ਕਿ ਤੁਸੀਂ ਕਿੱਥੇ ਹੋ? ਮੰਨ ਲਵੋ ਤੁਸੀਂ ਵਿਦੇਸ਼ ’ਚ ਬੈਠੇ ਹੋ ਤੇ ਪਾਵਰ ਆਫ ਅਟਾਰਨੀ ਦੇ ਜ਼ਰੀਏ ਕਾਨੂੰਨੀ ਕਦਮ ਚੁੱਕ ਰਹੇ ਹੋ ਤਾਂ ਕੀ ਹੋਵੇਗਾ? ਜੇਕਰ ਅਜਿਹਾ ਹੈ ਤਾਂ ਤੁਸੀਂ ਉਦੋਂ ਹੀ ਭਾਰਤ ਆਓਗੇ ਜਦੋਂ ਅਦਾਲਤ ਦਾ ਫੈਸਲਾ ਤੁਹਾਡੇ ਪੱਖ ’ਚ ਆਵੇਗਾ, ਸਾਨੂੰ ਨਹੀਂ ਪਤਾ ਕਿ ਤੁਹਾਡੇ ਦਿਮਾਗ ’ਚ ਕੀ ਹੈ। ਜਦੋਂ ਤਕ ਸਾਨੂੰ ਪਤਾ ਨਹੀਂ ਚਲਦਾ ਕਿ ਤੁਸੀਂ ਕਿੱਥੇ ਹੋ, ਉਦੋਂ ਤਕ ਕੋਈ ਸੁਰੱਖਿਆ ਨਹੀਂ, ਕੋਈ ਸੁਣਵਾਈ ਨਹੀਂ।’

ਬੈਂਚ ਨੇ ਅੱਗੇ ਕਿਹਾ,‘ਪਟੀਸ਼ਨ ਨੂੰ ਪਾਵਰ ਆਫ ਅਟਾਰਨੀ ਦੇ ਜ਼ਰੀਏ ਦਾਖਲ ਕੀਤਾ ਗਿਆ ਹੈ। ਤੁਸੀਂ ਕਿੱਥੇ ਹੋ? ਤੁਸੀਂ ਇਸੇ ਦੇਸ਼ ’ਚੋਂ ਹੋ ਜਾਂ ਬਾਹਰ ਹੋ? ਕਿਸੇ ਸੂਬੇ ’ਚ ਹੋ? ਬਾਕੀ ਚੀਜ਼ਾਂ ’ਤੇ ਅਸੀਂ ਬਾਅਦ ’ਚ ਆਵਾਂਗੇ, ਪਹਿਲਾਂ ਸਾਨੂੰ ਪਤਾ ਚੱਲੇ ਕਿ ਤੁਸੀਂ ਕਿੱਥੇ ਹੋ?

- Advertisement -

ਜ਼ਿਕਰਯੋਗ ਹੈ ਕਿ ਮੁੰਬਈ ਦੇ ਇਕ ਮੈਜਿਸਟਰੇਟ ਕੋਰਟ ਨੇ ਬੁੱਧਵਾਰ ਨੂੰ ਪਰਮਬੀਰ ਸਿੰਘ ਖਿਲਾਫ ਦਰਜ ਵਸੂਲੀ ਦੇ ਇਕ ਮਾਮਲੇ ’ਚ ਉਸ ਨੂੰ ‘ਭਗੌੜਾ’ ਐਲਾਨ ਕਰ ਦਿੱਤਾ ਸੀ। ਪਰਮਬੀਰ ਆਖਰੀ ਵਾਰ ਇਸ ਸਾਲ ਮਈ ’ਚ ਆਪਣੇ ਦਫ਼ਤਰ ਗਏ ਸੀ ਤੇ ਉਸਦੇ ਬਾਅਦ ਉਹ ਛੁੱਟੀ ’ਤੇ ਚਲੇ ਗਏ ਸੀ। ਮਹਾਰਾਸ਼ਟਰ ਪੁਲਿਸ ਨੇ ਪਿਛਲੇ ਮਹੀਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਸਦਾ ਕੋਈ ਅਤਾ-ਪਤਾ ਨਹੀਂ ਹੈ।

Share this Article
Leave a comment