ਫਰਾਹ ਖਾਨ ‘ਤੇ ਪ੍ਰਤੀਕ ਸਹਿਜਪਾਲ ਦੇ ਪ੍ਰਸ਼ੰਸਕ ਗੁੱਸੇ ‘ਚ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੱਢੀ ਭੜਾਸ

TeamGlobalPunjab
2 Min Read

ਨਿਊਜ਼ ਡੈਸਕ: ਸ਼ਨੀਵਾਰ ਦੇ ਵੀਕੈਂਡ ਕਾ ਵਾਰ ‘ਚ ਸਲਮਾਨ ਖਾਨ ਇਸ ਹਫਤੇ ਬਿੱਗ ਬੌਸ 15 ‘ਚ ਜਗ੍ਹਾ ਨਹੀਂ ਬਣਾ ਸਕੇ। ਦਰਅਸਲ ਸਲਮਾਨ ਖਾਨ ਦੀ ਰਿਆਦ ਤੋਂ ਵਾਪਸੀ ਦੀ ਫਲਾਈਟ ਲੇਟ ਹੋ ਗਈ ਸੀ, ਜਿਸ ਕਾਰਨ ਉਹ ਸਮੇਂ ‘ਤੇ ਸੈੱਟ ‘ਤੇ ਨਹੀਂ ਪਹੁੰਚ ਸਕੇ। ਜਿਸ ਤੋਂ ਬਾਅਦ ਫਰਾਹ ਖਾਨ ਨੇ ਸਲਮਾਨ ਖਾਨ ਦੀ ਜਗ੍ਹਾ ਲੈ ਲਈ ਅਤੇ ਪਰਿਵਾਰ ਵਾਲਿਆਂ ‘ਤੇ ਸਵਾਲਾਂ ਦੀ ਵਰਖਾ ਕੀਤੀ। ਫਰਾਹ ਖਾਨ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਲਮਾਨ ਖਾਨ ਵਾਂਗ ਇਕ-ਇਕ ਕਰਕੇ ਕਲਾਸ ਲਈ ।

ਅਜਿਹੇ ‘ਚ ਫਰਾਹ ਖਾਨ ਨੇ ‘ਬਿੱਗ ਬੌਸ 15’ ਦੇ ਪ੍ਰਤੀਯੋਗੀ ਪ੍ਰਤੀਕ ਸਹਿਜਪਾਲ ‘ਤੇ ਤਿੱਖਾ ਹਮਲਾ ਕੀਤਾ, ਕਿਉਂਕਿ ਉਹ ਹਰ ਚੀਜ਼ ਲਈ ਕਰਨ ਨੂੰ ਜ਼ਿੰਮੇਵਾਰ ਮੰਨਦਾ ਹੈ। ਹਾਲਾਂਕਿ ਪ੍ਰਤੀਕ ਸਹਿਜਪਾਲ ਦੇ ਪ੍ਰਸ਼ੰਸਕ ਫਰਾਹ ਖਾਨ ਦੇ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਸਗੋਂ ਪ੍ਰਸ਼ੰਸਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਤੀਕ ਨੂੰ ਫਰਾਹ ਖਾਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵੀਕੈਂਡ ਕਾ ਵਾਰ ਐਪੀਸੋਡ ‘ਚ ਫਰਾਹ ਖਾਨ ਨੇ ਪ੍ਰਤੀਕ ਨੂੰ ਕਿਹਾ ਕਿ ਉਹ ਕਰਨ ਕੁੰਦਰਾ ਨਾਲ ਜੁੜੀਆਂ ਉਨ੍ਹਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਨੂੰ ਦੂਰ ਕਰ ਲਵੇ। ਫਰਾਹ ਨੇ ਪ੍ਰਤੀਕ ਨੂੰ ਕਿਹਾ ਕਿ ਉਹ ਹਰ ਚੀਜ਼ ਲਈ ਕਰਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜੇਕਰ ਮੌਕਾ ਦਿੱਤਾ ਗਿਆ ਤਾਂ ਉਹ ਦੇਸ਼ ਭਰ ਵਿੱਚ ਵੱਧ ਰਹੇ ਕੋਵਿਡ -19 ਲਈ ਵੀ ਉਸ ਨੂੰ ਦੋਸ਼ੀ ਠਹਿਰਾਵੇਗਾ।

ਇਸ ਦੌਰਾਨ ਪ੍ਰਤੀਕ ਨੇ ਵੀ ਖੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪ੍ਰਤੀਕ ਨੇ ਇਹ ਵੀ ਕਿਹਾ ਕਿ ਉਸਨੇ ਕਰਨ ਨੂੰ ਆਪਣੀਆਂ ਗਲਤੀਆਂ ਲਈ ਮਾਫ ਕਰ ਦਿੱਤਾ ਹੈ ਪਰ ਭੁੱਲਿਆ ਨਹੀਂ ਹੈ। ਫਰਾਹ ਨੇ ਪ੍ਰਤੀਕ ਨੂੰ ਕਿਹਾ ਕਿ ਤੁਸੀਂ ਗੱਲਾਂ ਨੂੰ ਆਪਣੇ ਦਿਮਾਗ ‘ਚ ਰੱਖਦੇ ਹੋ । ਪ੍ਰਤੀਕ ਪ੍ਰਤੀ ਫਰਾਹ ਖਾਨ ਦੇ ਇਸ ਵਤੀਰੇ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਗੁਸਾ ਹੋ ਰਹੇ ਹਨ।

- Advertisement -

https://twitter.com/AzminaShaizad/status/1469697988733784068?ref_src=twsrc%5Etfw%7Ctwcamp%5Etweetembed%7Ctwterm%5E1469697988733784068%7Ctwgr%5E%7Ctwcon%5Es1_&ref_url=https%3A%2F%2Fwww.amarujala.com%2Fphoto-gallery%2Fentertainment%2Ftelevision%2Fbigg-boss-15-pratik-sehajpal-fans-slams-director-farah-khan-says-her-agenda-is-to-target-him

Share this Article
Leave a comment