ਨਿਊਜ਼ ਡੈਸਕ: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਉਸ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ ਸ਼ੋਅ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਗੱਲ ਕਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦਿਲਜੀਤ ਨੇ ‘ਕੌਣ ਬਣੇਗਾ ਕਰੋੜਪਤੀ 17’ ਦੇ ਇੱਕ ਐਪੀਸੋਡ ਵਿੱਚ ਅਮਿਤਾਭ ਬੱਚਨ ਦੇ ਪੈਰੀ ਹੱਥ ਲਾ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ ਸੀ।
ਇਸ ਤੋਂ ਇਲਾਵਾ ਪੰਨੂ ਨੇ ਕਿਹਾ ਕਿ ਇਸ ਦਿਨ ਸ੍ਰੀ ਅਕਾਲ ਤਖ਼ਤ ਵੱਲੋਂ 1984 ਦੇ ਸਿੱਖ ਨਸਲਕੁਸ਼ੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਇਸ ਲਈ ਇਸ ਸਮਾਗਮ ਨੂੰ ਰੱਦ ਕਰਨਾ ਜ਼ਰੂਰੀ ਹੈ। SFJ ਨੇ ਅਮਿਤਾਭ ਬੱਚਨ ‘ਤੇ 1984 ਦੇ ਦੰਗਿਆਂ ਵਿੱਚ ਭੀੜ ਨੂੰ ਭੜਕਾਉਣ ਅਤੇ ‘ਖੂਨ ਕਾ ਬਦਲਾ ਖੂਨ’ ਵਰਗੇ ਨਾਅਰੇ ਲਗਾਉਣ ਦੇ ਗੰਭੀਰ ਆਰੋਪ ਲਗਾਏ ਹਨ, ਜਿਸ ਕਾਰਨ ਹਜ਼ਾਰਾਂ ਸਿੱਖਾਂ ਦੀ ਜਾਨ ਗਈ ਸੀ।
ਦਿਲਜੀਤ ‘ਤੇ ਅਪਮਾਨ ਦੇ ਦੋਸ਼
ਪੰਨੂ ਨੇ ਕਿਹਾ ਕਿ ਅਮਿਤਾਭ ਨੂੰ ਸਨਮਾਨ ਦੇ ਕੇ ਦਿਲਜੀਤ ਨੇ 1984 ਦੇ ਹਰ ਪੀੜਤ, ਵਿਧਵਾ ਤੇ ਅਨਾਥ ਦਾ ਅਪਮਾਨ ਕੀਤਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ।
ਸ਼ੋਅ ਦਾ ਬਾਈਕਾਟ ਅਤੇ ਰੈਲੀ ਦਾ ਐਲਾਨ
SFJ ਨੇ ਦੁਨੀਆ ਭਰ ਦੇ ਸਿੱਖਾਂ ਤੇ ਕਲਾਕਾਰਾਂ ਨੂੰ ਦਿਲਜੀਤ ਦੇ ਸ਼ੋਅ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। 1 ਨਵੰਬਰ ਨੂੰ ਸਮਾਗਮ ਵਾਲੀ ਜਗ੍ਹਾਥਾਂ ‘ਤੇ ਵਿਰੋਧ ਰੈਲੀ ਕੀਤੀ ਜਾਵੇਗੀ। ਨਾਲ ਹੀ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਪੱਤਰ ਲਿਖ ਕੇ ਦਿਲਜੀਤ ਨੂੰ ਤਲਬ ਕਰਕੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

