ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲਿਆਂ ਨੂੰ ਦਿਲਜੀਤ ਨੇ ਦਿੱਤਾ ਕਰਾਰਾ ਜਵਾਬ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਨੇ ਹੁਣ ਇਕ ਹੋਰ ਟਵੀਟ ਕਰਕੇ ਪ੍ਰਦਰਸ਼ਨਕਾਰੀਆਂ ‘ਤੇ ਸਵਾਲ ਚੁੱਕਣ ਵਾਲੇ ਲੋਕਾਂ ‘ਤੇ ਹਮਲਾ ਬੋਲਿਆ ਹੈ। ਦਿਲਜੀਤ ਨੇ ਇਕ ਬਜ਼ੁਰਗ ਕਿਸਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਤੇਰੀਆਂ ਤੂੰ ਹੀ ਜਾਣੇ ਬਾਬਾ, ਇਹ ਰੱਬ ਦੇ ਬੰਦੇ ਇਨ੍ਹਾਂ ਲੋਕਾਂ ਨੂੰ ਅੱਤਵਾਦੀ ਨਜ਼ਰ ਆਉਂਦੇ ਹਨ, ਇਨਸਾਨੀਅਤ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਯਾਰ।’ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਬਜ਼ੁਰਗ ਵਿਅਕਤੀ ਕੜਾਕੇ ਦੀ ਠੰਢ ਵਿੱਚ ਖੁੱਲ੍ਹੇ ਮੈਦਾਨ ‘ਚ ਨਹਾਉਂਦਾ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹੇ ਹਨ। ਇਸ ਮਾਮਲੇ ‘ਤੇ ਉਨ੍ਹਾਂ ਦੀ ਕੰਗਨਾ ਰਣੌਤ ਨਾਲ ਵੀ ਤਿੱਖੀ ਬਹਿਸ ਹੋ ਚੁੱਕੀ ਹੈ। ਦਿਲਜੀਤ ਨੇ ਪੰਜਾਬ ਦੀ ਬਜ਼ੁਰਗ ਕਿਸਾਨ ਬੀਬੀ ਨੂੰ ਸ਼ਾਹੀਨ ਬਾਗ਼ ਦੀ ਦਾਦੀ ਦੱਸਣ ਵਾਲੇ ਟਵੀਟ ‘ਤੇ ਕੰਗਨਾ ਰਣੌਤ ਨੂੰ ਘੇਰਿਆ ਸੀ। ਇਸ ਤੋਂ ਬਾਅਦ ਅਦਾਕਾਰਾਂ ਨੇ ਵੀ ਉਨ੍ਹਾਂ ‘ਤੇ ਤਿੱਖਾ ਹਮਲਾ ਬੋਲਿਆ ਸੀ ਕਿਸਾਨ ਅੰਦੋਲਨ ਨੂੰ ਲੈ ਕੇ ਮਨੋਰੰਜਨ ਜਗਤ ਦੋਫਾੜ ਨਜ਼ਰ ਆ ਰਿਹਾ ਹੈ।

ਇਕ ਪਾਸੇ ਜਿਥੇ ਹਿਮਾਂਸ਼ੀ ਖੁਰਾਨਾ, ਪ੍ਰਿਯੰਕਾ ਚੋਪੜਾ, ਰਿਚਾ ਚੱਢਾ ਤੇ ਸਵਰਾ ਭਾਸਕਰ ਵਰਗੀ ਸੈਲੀਬ੍ਰਿਟੀਜ਼ ਅੰਦੋਲਨ ਦਾ ਸਮਰਥਨ ਕਰ ਰਹੀ ਹਨ ਤਾਂ ਉੱਥੇ ਹੀ ਕੰਗਨਾ ਰਣੌਤ ਵਰਗੇ ਅੰਦੋਲਨ ਨੂੰ ਦੇਸ਼ ਵਿੱਚ ਨਫ਼ਰਤ ਫੈਲਾਉਣਾ ਦੱਸ ਰਹੇ ਹਨ।

Share this Article
Leave a comment