ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪਹਿਲਾ ਭਾਰਤ ਦੌਰਾ ਜਿੰਨਾ ਚਰਚਿਤ ਰਿਹਾ ਉਨ੍ਹਾਂ ਦੀ ਧੀ ਇਵਾਂਕਾ ਦੇ ਆਗਰਾ ਦੌਰੇ ਨੇ ਵੀ ਓਨੀ ਹੀ ਸੁਰਖੀਆਂ ਬਟੋਰੀਆਂ। ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਨੇ ਇਵਾਂਕਾ ਦੇ ਨਾਲ ਆਪਣੀ ਫੋਟੋ ਫੋਟੋਸ਼ਾਪ ਕਰਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ।
Me & Ivanka
Piche hee Pey Gaee Kehndi Taj Mahal Jana Taj Mahal Jana.. 😜
Mai Fer Ley Geya Hor Ki Karda 😎 pic.twitter.com/Pnztfxz7m0
— DILJIT DOSANJH (@diljitdosanjh) March 1, 2020
ਹਾਲਾਂਕਿ ਇਵਾਂਕਾ ਨੇ ਇਸਨੂੰ ਮਜ਼ਾਕ ਦੇ ਤੌਰ ਉੱਤੇ ਹੀ ਲਿਆ। ਉਨ੍ਹਾਂਨੇ ਜਵਾਬ ਦਿੱਤਾ, ਮੈਨੂੰ ਸ਼ਾਨਦਾਰ ਤਾਜਮਹਲ ਲਿਜਾਣ ਲਈ ਧੰਨਵਾਦ, ਇਹ ਇੱਕ ਅਜਿਹਾ ਅਨੁਭਵ ਸੀ ਜਿਸਨੂੰ ਮੈਂ ਕਦੇ ਨਹੀਂ ਭੁੱਲ ਸਕਦੀ।
Thank you for taking me to the spectacular Taj Mahal, @diljitdosanjh! 😉
It was an experience I will never forget! https://t.co/VgqFuYBRIg
— Ivanka Trump (@IvankaTrump) March 1, 2020
ਦਿਲਜੀਤ ਦੇ ਟਵੀਟ ਤੋਂ ਤੁਰੰਤ ਬਾਅਦ ਯੂਜ਼ਰਜ਼ ਨੇ ਹੋਰ ਫੋਟੋਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿਚੋਂ ਇੱਕ ‘ਚ ਇਵਾਂਕਾ ਸਾਇਕਲ ‘ਤੇ ਬੈਠੀ ਨਜ਼ਰ ਆ ਰਹੀ ਹਨ । ਹਾਲਾਂਕਿ ਇਸ ਤੋਂ ਬਾਅਦ ਵੀ ਇਵਾਂਕਾ ਨੇ ਭਾਰਤੀਆਂ ਦੀ ਮਹਿਮਾਨ ਨਵਾਜ਼ੀ ਦੀ ਤਾਰੀਫ ਕੀਤੀ।
I appreciate the warmth of the Indian people.
…I made many new friends!!! https://t.co/MXz5PkapBg
— Ivanka Trump (@IvankaTrump) March 1, 2020
ਦਿਲਜੀਤ ਵੱਲੋਂ ਪੋਸਟ ਕੀਤੀ ਗਈ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਵਾਂਕਾ ਟਰੰਪ ਤਾਜਮਹਲ ਦੇ ਸਾਹਮਣੇ ਬੈਠੇ ਹਨ ਅਤੇ ਦਿਲਜੀਤ ਉਨ੍ਹਾਂ ਦੇ ਨਾਲ ਹਨ। ਇਸ ਫੋਟੋ ਦੇ ਨਾਲ ਪੰਜਾਬੀ ਵਿੱਚ ਕੈਪਸ਼ਨ ਲਿਖਿਆ ਹੈ, ਮੀ ਐਂਡ ਇਵਾਂਕਾ, ਪਿੱਛੇ ਹੀ ਪੈ ਗਈ, ਕਹਿੰਦੀ- ਤਾਜਮਹਲ ਜਾਣਾ- ਤਾਜਮਹਲ ਜਾਣਾ… ਮੈਂ ਫੇਰ ਲੈ ਗੇਆ, ਹੋਰ ਕੀ ਕਰਦਾ ?