ਕੈਨੇਡਾ ਦਾ ਪਾਸਪੋਰਟ ਦੁਨੀਆਂ ਦੇ 10 ਸਭ ਤੋਂ ਤਾਕਤਵਰ ਪਾਸਪੋਰਟਾਂ ‘ਚ ਹੋਇਆ ਸ਼ਾਮਿਲ

Rajneet Kaur
2 Min Read

ਨਿਊਜ਼ ਡੈਸਕ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ 2023 ‘ਦ ਹੈਨਲੀ ਪਾਸਪੋਰਟ ਇੰਡੈਕਸ ਜਾਰੀ ਕੀਤਾ ਹੈ, ਜੋ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਨੂੰ ਦਰਸਾਉਂਦਾ ਹੈ। ਦਸ ਦਈਏ ਕਿ  ਇਸ ਸੂਚੀ ਵਿੱਚ ਵੱਖ-ਵੱਖ ਦੇਸ਼ਾਂ ਦੇ ਪਾਸਪੋਰਟ ਸ਼ਾਮਿਲ ਕੀਤੇ ਜਾਂਦੇ ਹਨ। ਜਿੰਨ੍ਹਾਂ ‘ਚ  2023 ਦੀ ਸੂਚੀ ਵਿੱਚ ਕੈਨੇਡਾ ਦਾ ਪਾਸਪੋਰਟ ਦੁਨੀਆਂ ਦੇ 10 ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਕਤਾਰ ਵਿੱਚ ਸ਼ਾਮਿਲ ਹੋਗਿਆ ਹੈ। ਹੁਣ ਕੈਨੇਡਾ ਵਾਸੀ 186 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਲਏ ਘੁੰਮਣ ਜਾ ਸਕਦੇ ਹਨ।

ਇਸ ਸੂਚੀ ਵਿੱਚ ਕੈਨੇਡਾ 8ਵੇਂ ਨੰਬਰ ‘ਤੇ ਹੈ ਅਤੇ ਕੈਨੇਡਾ ਦੇ ਨਾਲ ਆਸਟ੍ਰੇਲੀਆ, ਗਰੀਸ, ਮਾਲਟਾ ਦੇ ਦੇਸ਼ ਵੀ ਸ਼ਾਮਿਲ ਹਨ। ਗੁਆਂਢੀ ਮੁਲਕ ਅਮਰੀਕਾ 7ਵੇਂ ਨੰਬਰ ‘ਤੇ ਹੈ, ਜਿੱਥੋਂ ਦੇ ਰਿਹਾਇਸ਼ੀ 187 ਮੁਲਕਾਂ ਵਿੱਚ ਬਿਨ੍ਹਾਂ ਵੀਜਾ ਜਾ ਸਕਦੇ ਹਨ। ਸੂਚੀ ਵਿੱਚ ਪਹਿਲੇ ਨੰਬਰ ‘ਤੇ ਸਿੰਗਾਪੁਰ ਅਤੇ ਜਾਪਾਨ ਦੇ ਪਾਸਪੋਰਟ ਹਨ, ਜਿਨ੍ਹਾਂ ਦੇ ਰਿਹਾਇਸ਼ੀ 193 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਘੁੰਮਣ ਜਾ ਸਕਦੇ ਹਨ।

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

  1. Japan
  2. Singapore and South Korea
  3. Germany and Spain
  4. Finland, Italy, and Luxembourg
  5. Austria, Denmark, Netherlands, Sweden
  6. France, Ireland, Portugal, and the U.K.
  7. Belgium, Czech Republic, New Zealand, Norway, Switzerland, and the U.S.
  8. Australia, Canada, Greece, and Malta
  9. Hungary and Poland
  10. Lithuania and Slovakia

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment