ਚੰਡੀਗੜ੍ਹ: ਪੰਜਾਬ ਅੰਦਰ ਕੇਂਦਰੀ ਬਿੱਲਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ । ਇਕ ਪਾਸੇ ਜਿੱਥੇ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਕਲਾਕਾਰ ਵੀ ਕਿਸਾਨਾਂ ਦੀ ਹਿਮਾਇਤ ਲਈ ਅੱਗੇ ਆ ਰਹੇ ਹਨ । ਇਸ ਲੜੀ ਤਹਿਤ ਹੁਣ ਪ੍ਰਸਿਧ ਕਲਾਕਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਕਿਸਾਨਾਂ ਦੇ ਹਕ ਚ ਹਾਅ ਦਾ ਨਾਹਰਾ ਮਾਰਿਆ ਹੈ। ਦਰਅਸਲ ਦੁਸਾਂਝ ਵਲੋਂ ਇਕ ਕਵਿਤਾ ਲਿਖ ਕੇ ਕਿਸਾਨਾਂ ਨਾਲ ਆਪਣੀ ਹਮਦਰਦੀ ਬਿਆਨ ਕੀਤੀ ਹੈ ।
ਦਿਲਜੀਤ ਦੋਸਾਂਝ ਨੇ ਕਵਿਤਾ ਵਿਚ ਲਿਖਿਆ ਹੈ ਕਿ ਪਤਾ ਤਾਂ ਹੋਣੈ ਤੁਹਾਨੂੰ ਕਿਸਾਨ ਖੇਤਾਂ ਵਿੱਚ ਨਹੀਂ ਸੜਕਾਂ ਤੇ ਰੇਲ ਦੀਆਂ ਪਟੜੀਆਂ ਤੇ ਬੈਠੇ ਨੇ। ਪਤਾ ਤਾਂ ਹੋਣੈ ਤੁਹਾਨੂੰ ਕਿਸਾਨਾਂ ਦੇ ਹਾਲਾਤ ਠੀਕ ਨਹੀਂ ।ਪਤਾ ਤਾਂ ਹੋਣੈ ਤੁਹਾਨੂੰ ਕਿਸਾਨ ਦੇਸ਼ ਦਾ ਅੰਨਦਾਤਾ ਹੈ । ਪਤਾ ਤਾਂ ਹੋਣੈ ਤੁਹਾਨੂੰ ਕਿ ਦੇਸ਼ ਦੀ ਬੇਟੀ ਨਾਲ ਕੀ ਹੋਇਐ। ਪਤਾ ਤਾਂ ਹੋਣੈ ਤੁਹਾਨੂੰ ਕਿ ਇਨ੍ਹਾਂ ਮੁਦਿਆਂ ਤੇ ਰਾਜਨੀਤੀ ਵੀ ਹੋਣੀ ਹੈ। ਜਿਕਰ ਏ ਖਾਸ ਹੈ ਕਿ ਕਲਾਕਾਰ ਲਗਾਤਾਰ ਕਿਸਾਨਾਂ ਦੇ ਹਕ ਵਿੱਚ ਆਉਂਦਿਆਂ ਸਰਕਾਰ ਦਾ ਵਿਰੋਧ ਕਰ ਰਹੇ ਹਨ ।