ਦਿੱਲੀ ’ਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਮਗਰੋਂ ਦਿਲਜੀਤ ਦੋਸਾਂਝ ਦਾ ਸਮਰਥਨ, ਬੋਲੇ- ਮੈਨੂੰ ਫਿਰ ਤੋਂ ਦੇਸ਼ ਵਿਰੋਧੀ ਕਿਹਾ ਜਾਵੇਗਾ

Global Team
2 Min Read

ਨਿਊਜ਼ ਡੈਸਕ: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਦੀ ਮੰਗ ਤੇ NEET ਪ੍ਰੀਖਿਆ ‘ਚ ਕਥਿਤ ਬੇਨਿਯਮੀਆਂ ਦੇ ਵਿਰੋਧ ‘ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਬੀਤੇ ਦਿਨ, ਵਿਦਿਆਰਥੀਆਂ ਦੇ ਸੰਸਦ ਵੱਲ ਮਾਰਚ ਦੌਰਾਨ, ਉਨ੍ਹਾਂ ਨਾਲ ਕੀਤੇ ਗਏ ਸਲੂਕ ਨੂੰ ਉਨ੍ਹਾਂ ਨੇ “ਬਹੁਤ ਮਾੜਾ” ਕਿਹਾ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ ਹੈ।

ਦਿਲਜੀਤ ਦੁਸਾਂਝ ਦੀ ਇਨ੍ਹਾਂ ਦਿਨਾਂ ’ਚ ‘ਫ਼ਿਲਮ ਸਤਲੁਜ’ ਪੰਜਾਬ ਦੇ ਪਿੰਡ-ਪਿੰਡ ਦਿਖਾਈ ਜਾ ਰਹੀ ਹੈ ਤੇ ਦਿਲਜੀਤ ਨੇ ਲੋਕ ਮਨਾਂ ’ਚ ਪੰਜਾਬ ਦੇ ਪੁੱਤ ਵਜੋਂ ਮੁਹੱਬਤੀ ਥਾਂ ਬਣਾਈ ਹੈ। ਲੰਘੇ ਕੱਲ੍ਹ ਵਿਦਿਆਰਥੀਆਂ ’ਤੇ ਦਿੱਲੀ ’ਚ ਹੋਏ ਲਾਠੀਚਾਰਜ ਦੇ ਹਵਾਲੇ ਨਾਲ ਦਿਲਜੀਤ ਦੁਸਾਂਝ ਨੇ ਲਿਖਿਆ ਹੈ ਕਿ, ‘‘ਅੱਜ ਜੋ ਹੋਇਆ ਬਹੁਤ ਮਾੜਾ ਹੋਇਆ। ਸਟੂਡੈਂਟਸ ਨਾਲ ਇੱਦਾਂ ਟਰੀਟ ਨਹੀਂ ਹੋਣਾ ਚਾਹੀਦਾ ਸੀ… ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਟੂਡੈਂਟਸ ਦੀਆਂ ਡਿਮਾਂਡਜ਼ ਨੂੰ ਸੁਣ ਲਿਆ ਜਾਵੇ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ।’’

ਦਿਲਜੀਤ ਦੋਸਾਂਝ ਨੇ ਦਿੱਲੀ ’ਚ ਸਾਲ 2020-21 ’ਚ ਚੱਲੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਇਹ ਵੀ ਲਿਖਿਆ ਹੈ, ‘‘ਮੇਰੇ ’ਤੇ ਪਹਿਲਾਂ ਵੀ ਦੇਸ਼ ਵਿਰੋਧੀ ਹੋਣ ਦਾ ਟੈਗ ਲੱਗਿਆ ਹੈ। ਹੁਣ ਵੀ ਮੈਨੂੰ ਦੇਸ਼ ਵਿਰੋਧੀ ਕਿਹਾ ਜਾਵੇਗਾ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਪ੍ਰਤੀਕ੍ਰਿਆਵਾਂ ਤੇ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਬਾਰੇ ਮੈਂ ਚਰਚਾ ਵੀ ਨਹੀਂ ਕਰ ਸਕਦਾ। ਬਾਕੀ ਪਰਮਾਤਮਾ ਦੇ ਹੱਥ ਵਿੱਚ ਹੈ। ਬਾਬਾ ਸਾਰਿਆਂ ਨੂੰ ਅਸੀਸ ਦੇਵੇ।’’

Share This Article
Leave a Comment