ਵਡੇ ਅਕਾਲੀ ਆਗੂ ਦੇ ਕਤਲ ਤੇ ਭੜਕੇ ਚੀਮਾ ! ਲਾਏ ਗੰਭੀਰ ਦੋਸ਼

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ । ਇਸ ਨੂੰ ਲੈ ਕੇ ਅੱਜ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ । ਚੀਮਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਬਟਾਲੇ ਦੇ ਨੇੜੇ ਹੀ ਸਿਰਫ ਥੋੜੇ ਸਮੇ ਵਿਚ ਤੀਸਰੇ ਅਕਾਲੀ ਆਗੂ ਦਾ ਕਤਲ ਹੋਇਆ ਹੈ । ਉਨ੍ਹਾਂ ਦਸਿਆ ਕਿ ਹੁਣ ਇਹ ਤੀਜੇ ਅਕਾਲੀ ਆਗੂ ਮਨਜੋਤ ਸਿੰਘ ਦਾ ਕਤਲ ਹੋਇਆ ਹੈ ਅਤੇ ਉਸ ਦੇ 2 ਸਾਥੀ ਗੰਭੀਰ ਜਖਮੀ ਹਨ ।

ਚੀਮਾ ਨੇ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਤਿੰਨੋ ਕਾਤਲਾਂ ਪਿੱਛੇ ਸਿਆਸੀ ਰੰਗਤ ਦਿਖਾਈ ਦੇ ਰਹੀ ਹੈ । ਉਨ੍ਹਾਂ ਕਿਹਾ ਪਹਿਲਾ ਵੀ ਬਹੁਤ ਮੁਸ਼ਕਲਾਂ ਆਈਆਂ ਕਿਓਂਕਿ ਕਤਲ ਬਹੁਤ ਵੱਡਾ ਗੁਨਾਹ ਹੁੰਦਾ ਹੈ ਅਤੇ ਪੁਲਿਸ ਵੀ ਉਨ੍ਹਾਂ ਸਮਾਂ ਨਹੀਂ ਤੀਕ ਕੇ ਬੈਠਦੀ ਜਿਨ੍ਹਾਂ ਸਮਾਂ ਉਹ ਜਾਂਚ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਨਾ ਕਰ ਲਵੇ । ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪਹਿਲੇ ਮਾਮਲਿਆਂ ਵਿਚ ਵੀ ਖੁਦ ਪਾਰਟੀ ਪ੍ਰਧਾਨ ਨੂੰ ਧਰਨੇ ਤੇ ਜਾਣਾ ਪਿਆ । ਉਨ੍ਹਾਂ ਕਿਹਾ ਕਿ ਇਸ ਨਾਲ ਸਿਆਸੀ ਰੰਗਤ ਸਾਫ ਦਿਖਾਈ ਦੇ ਰਹੀ ਸੀ।

Share this Article
Leave a comment