CBSE ਨੇ ਐਲਾਨੇ 12ਵੀਂ ਦੇ ਨਤੀਜੇ, ਜਾਣੋ ਇਸ ਵਾਰ ਦੇ ਰਿਜ਼ਲਟ ਨਾਲ ਜੁੜੀਆਂ ਖਾਸ ਗੱਲਾਂ

TeamGlobalPunjab
1 Min Read

ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੇਂਡਰੀ ਐਜੁਕੇਸ਼ਨ ਨੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜੇ ਜਾਰੀ ਹੋਣ ਤੋਂ ਬਾਅਦ 12ਵੀਂ ਦੇ 12 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਨਤੀਜੇ ਵਿਦਿਆਰਥੀ www.cbse.nic.in ਉੱਤੇ ਨਤੀਜੇ ਦੇਖ ਸਕਦੇ ਹਨ।

ਇਸ ਵਾਰ CBSE 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਕੀ ਰਹਿ ਗਈਆਂ ਪ੍ਰੀਖਿਆਵਾਂ ਵਿੱਚ ਆਪਣਾ ਸਕੋਰ ਸੁਧਾਰਣ ਦਾ ਵੀ ਮੌਕਾ ਮਿਲੇਗਾ। ਇਸ ਦੇ ਲਈ ਹਾਲਤ ਠੀਕ ਹੋਣ ਉੱਤੇ ਅਜਿਹੇ ਵਿਦਿਆਰਥੀ ਇਮਪਰੂਵਮੈਂਟ ਪ੍ਰੀਖਿਆ ਵਿੱਚ ਬੈਠ ਸਕਦੇ ਹਨ। ਇਸ ਤੋਂ ਬਾਅਦ ਇਮਪਰੂਵਮੈਂਟ ਪ੍ਰੀਖਿਆ ਵਿੱਚ ਆਉਣ ਵਾਲੇ ਸਕੋਰ ਨੂੰ ਹੀ ਫਾਈਨਲ ਸਕੋਰ ਮੰਨਿਆ ਜਾਵੇਗਾ। ਪਹਿਲਾਂ ਜੋ ਇੰਟਰਨਲ ਅਸੈਸਮੈਂਟ ਅਤੇ ਹੋ ਚੁੱਕੀ ਪ੍ਰੀਖਿਆਵਾਂ ਦੇ ਆਧਾਰ ਉੱਤੇ ਜੋ ਰਿਜਲਟ ਜਾਰੀ ਕੀਤਾ ਗਿਆ ਸੀ , ਉਸਨੂੰ ਨਹੀਂ ਮੰਨਿਆ ਜਾਵੇਗਾ।

10ਵੀਆਂ ਜਮਾਤ ਦੇ ਵਿਦਿਆਰਥੀਆਂ ਨੂੰ ਇਮਪਰੂਵਮੈਂਟ ਪ੍ਰੀਖਿਆ ‘ਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲੇਗਾ। ਅਸੈਸਮੈਂਟ ਸਕੀਮ ਦੇ ਤਹਿਤ ਮਿਲਣ ਵਾਲੇ ਅੰਕ ਹੀ ਫਾਈਨਲ ਮੰਨੇ ਜਾਣਗੇ।

CBSE ਬੋਰਡ ਆਪਣੇ ਵਿਦਿਆਰਥੀਆਂ ਨੂੰ ਡਿਜਿਟਲ ਅਕੈਡਮਿਕ ਡਾਕਿਊਮੈਂਟਸ, ਜਿਵੇਂ ਮਾਰਕਸ਼ੀਟ, ਮਾਈਗ੍ਰੇਸ਼ਨ ਸਰਟਿਫਿਕੇਟ, ਪਾਸ ਸਰਟਿਫਿਕੇਟ ਦਿੰਦਾ ਹੈ। digilocker.gov.in ‘ਤੇ ਜਾਕੇ ਵਿਦਿਆਰਥੀ ਲੈ ਸਕਦੇ ਹਨ। ਡਿਜਿਲਾਕਰ ਦੇ ਅਕਾਊਂਟ ਕਰੇਡੇਂਸ਼ਿਅਲ ਬੋਰਡ ਵਿਦਿਆਰਥੀਆਂ ਨੂੰ ਐਸਐਮਐਸ ਜ਼ਰੀਏ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨਬੰਰ ‘ਤੇ ਦੇਵੇਗਾ।

- Advertisement -

Share this Article
Leave a comment