ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ

Rajneet Kaur
1 Min Read

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਚੋਣ ਦਾ ਨਤੀਜਾ ਆ ਗਿਆ ਹੈ। ਜਿਸ ਵਿੱਚ ਮਲਿਕਅਰਜੁਨ ਖੜਗੇ ਦੀ ਜਿੱਤ ਹੋਈ ਹੈ। ਕੁੱਲ 9385 ਵੋਟਾਂ ਵਿਚੋਂ  ਖੜਗੇ ਨੂੰ 7897 ਵੋਟਾਂ ਪਈਆਂ ਜਦੋਂਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਈਆਂ ਹਨ। 416 ਵੋਟਾਂ ਰੱਦ ਕੀਤੀਆਂ ਗਈਆਂ। ਇਸ ਦੌਰਾਨ  ਥਰੂਰ ਨੇ ਹਾਰ ਕਬੂਲ ਕਰਕੇ ਖੜਗੇ ਨੂੰ ਵਧਾਈ ਦਿੱਤੀ।ਉਨ੍ਹਾਂ ਨੂੰ ਕੁੱਲ 7,897 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼ਸ਼ੀ ਥਰੂਰ ਨੂੰ ਵੀ 1072 ਤੋਂ ਵੱਧ ਵੋਟਾਂ ਮਿਲੀਆਂ ਹਨ।

ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਹੀਂ ਸੀ। ਪਿਛਲੇ 24 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਨੇਤਾ ਪ੍ਰਧਾਨ ਦੇ ਅਹੁਦੇ ‘ਤੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਅਜਿਹੇ ਪ੍ਰਧਾਨ ਸਨ, ਜੋ ਗਾਂਧੀ ਪਰਿਵਾਰ ਤੋਂ ਨਹੀਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment