ਭਾਰਤ ਸਣੇ 6 ਦੇਸ਼ਾਂ ਦੇ ਖਿਲਾਫ ਡਿਜੀਟਲ ਸਰਵਿਸ ਟੈਕਸ ਦੀ ਜਾਂਚ, ਪ੍ਰਸਤਾਵਿਤ ਵਪਾਰਕ ਕਾਰਵਾਈ ਦੇ ਸਬੰਧ ‘ਚ ਨੋਟਿਸ ਜਾਰੀ

TeamGlobalPunjab
2 Min Read

ਵਾਸ਼ਿੰਗਟਨ  :-  ਅਮਰੀਕਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ ਸਣੇ ਆਸਟਰੀਆ, ਇਟਲੀ, ਸਪੇਨ, ਤੁਰਕੀ ਤੇ ਬ੍ਰਿਟੇਨ ਖ਼ਿਲਾਫ਼ ਡਿਜੀਟਲ ਸਰਵਿਸ ਟੈਕਸ ਦੀ ਜਾਂਚ ਦੇ ਅਗਲੇ ਪੜਾਅ ਵੱਲ ਜਾ ਰਿਹਾ ਹੈ। ਇਸ ਦੇ ਤਹਿਤ ਛੇ ਵਪਾਰਕ ਭਾਈਵਾਲਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਨੇ ਈ-ਕਾਮਰਸ ਕੰਪਨੀਆਂ ‘ਤੇ ਡਿਜੀਟਲ ਟੈਕਸ ਲਗਾਉਣ ਦੀ ਤਿਆਰੀ ਕਰ ਰਹੇ ਦੇਸ਼ਾਂ ਨੂੰ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੈ।

 ਦੱਸ ਦਈਏ ਯੂਐਸਟੀਆਰ ਨੇ ਭਾਰਤ ਸਣੇ 6 ਦੇਸ਼ਾਂ ਦੇ ਖਿਲਾਫ ਪ੍ਰਸਤਾਵਿਤ ਵਪਾਰਕ ਕਾਰਵਾਈ ਦੇ ਸਬੰਧ ‘ਚ ਜਨਤਕ ਟਿਪਣੀਆਂ ਦੀ ਮੰਗ ਕਰਦਿਆਂ ਨੋਟਿਸ ਜਾਰੀ ਕੀਤੇ ਹਨ। ਉਸਨੇ ਕਿਹਾ, ਉਹ ਸੰਭਾਵਤ ਕਾਰੋਬਾਰੀ ਕਾਰਵਾਈ ਦੇ ਨਾਲ ਅੱਗੇ ਵੱਧ ਰਿਹਾ ਹੈ ਤਾਂ ਕਿ ਜਾਂਚ ਨੂੰ ਪੂਰਾ ਕਰਨ ਲਈ ਇਕ ਸਾਲ ਦੇ ਕਾਨੂੰਨੀ ਸਮੇਂ ਦੀ ਸਮਾਪਤੀ ਤੋਂ ਪਹਿਲਾਂ ਪ੍ਰਕਿਰਿਆਸ਼ੀਲ ਵਿਕਲਪ ਉਪਲਬਧ ਰਹੇ।

ਜਨਵਰੀ ‘ਚ ਯੂਐਸਟੀਆਰ ਨੇ ਪਾਇਆ ਕਿ ਭਾਰਤ ਸਮੇਤ ਛੇ ਦੇਸ਼ਾਂ ਦੁਆਰਾ ਅਪਣਾਏ ਗਏ ਡੀਐਸਟੀ, ਯੂਐਸ ਵਪਾਰ ਐਕਟ ਦੀ ਧਾਰਾ 301 ਅਧੀਨ ਕਾਰਵਾਈ ਦੀ ਸ਼੍ਰੇਣੀ ‘ਚ ਆਉਂਦੇ ਹਨ ਕਿਉਂਕਿ ਇਹਨਾਂ ਦੇਸਾਂ ਨੇ ਅਮਰੀਕਾ ਦੀਆਂ ਡਿਜੀਟਲ ਕੰਪਨੀਆਂ ਖਿਲਾਫ ਮਤਭੇਦ ਕੀਤਾ ਹੈ।

ਇਸਤੋਂ ਇਲਾਵਾ ਯੂਐੱਸ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਕਿਹਾ, ਅਮਰੀਕਾ ਸਹਿਮਤੀ ਬਣਾਉਣ ਲਈ ਡਿਜੀਟਲ ਸਰਵਿਸ ਟੈਕਸਾਂ ਨਾਲ ਆਪਣੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਜੇ ਜਰੂਰੀ ਹੋਇਆ ਤਾਂ ਉਹ ਟੈਰਿਫ ਵੀ ਲਾਗੂ ਕਰੇਗਾ।

ਦੱਸਣਯੋਗ ਹੈ ਕਿ ਯੂਐਸਟੀਆਰ ਦੀ ਚੇਤਾਵਨੀ ਸਬੰਧੀ ਭਾਰਤ ਹਿੱਸੇਦਾਰਾਂ ਨਾਲ ਪ੍ਰਸਤਾਵਿਤ ਕਾਰਵਾਈ ਦੀ ਸਮੀਖਿਆ ਕਰੇਗਾ। ਤਾਂ ਹੀ ਦੇਸ਼ ਦੇ ਵਪਾਰ ਤੇ ਵਪਾਰਕ ਹਿੱਤ ਦੇ ਅਧਾਰ ‘ਤੇ ਉਪਾਅ ਕੀਤੇ ਜਾਣਗੇ।

TAGGED:
Share This Article
Leave a Comment