ਆਲੂ ਤੋਂ ਬਿਨਾਂ ਲਗਭਗ ਹਰ ਸਬਜ਼ੀ ਅਧੂਰੀ ਹੈ। ਸ਼ਾਇਦ ਇਸੇ ਲਈ ਆਲੂਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਆਦਾਤਰ ਘਰਾਂ ਵਿਚ ਫਰਿੱਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਉਹ ਖਰਾਬ ਨਾ ਹੋਣ।
ਪਰ ਕੀ ਤੁਸੀਂ ਜਾਣਦੇ ਹੋ ਕਿ ਫਰਿੱਜ਼ ਵਿਚ ਰੱਖੇ ਆਲੂ ਤੁਹਾਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਦੇ ਸਕਦੇ ਹਨ। ਫਰਿੱਜ਼ ਵਿਚ ਰੱਖੇ ਆਲੂ ਤੁਹਾਡੀ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।
ਦਰਅਸਲ ਆਲੂ ਵਿੱਚ ਸਟਾਰਚ ਮੌਜੂਦ ਹੁੰਦਾ ਹੈ ਅਤੇ ਜਦੋਂ ਇਸਨੂੰ ਫਰਿੱਜ਼ ਵਿਚ ਰੱਖਿਆ ਜਾਂਦਾ ਹੈ ਤਾਂ ਇਹ ਸਟਾਰਚ ਸ਼ੂਗਰ ਵਿਚ ਬਦਲ ਜਾਂਦਾ ਹੈ। ਇਹ ਫਰਿੱਜ਼ ਦੇ ਠੰਡੇ ਤਾਪਮਾਨ ਕਾਰਨ ਹੁੰਦਾ ਹੈ।
ਇੱਕ ਖੋਜ ਮੁਤਾਬਿਕ ਫਿਰ ਆਲੂ ‘ਚ ਬਣੀ ਇਹ ਚੀਨੀ ਖਤਰਨਾਕ ਰਸਾਇਣ ਵਿੱਚ ਬਦਲ ਸਕਦੀ ਹੈ ਅਤੇ ਤੁਹਾਨੂੰ ਕੈਂਸਰ ਦੀ ਬਿਮਾਰੀ ਦੇ ਸਕਦੀ ਹੈ।
ਖੋਜ ਨੇ ਇਹ ਦਰਸਾਇਆ ਹੈ ਕਿ ਜਦੋਂ ਆਲੂ ਨੂੰ ਫਰਿੱਜ਼ ਵਿੱਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਵਿਚ ਪੈਦਾ ਹੋਈ ਚੀਨੀ ਦੀ ਮਾਤਰਾ, ਆਲੂ ਵਿਚ ਮੌਜੂਦ ਅਮੀਨੋ ਐਸਿਡ ਐਸਪਰੇਗਿਨ ਦੇ ਨਾਲ ਮਿਲ ਕੇ ਐਕਰੀਲਾਈਮਾਇਡ ਰਸਾਇਣ ਬਣਾਉਂਦੀ ਹੈ ਜੋ ਸਿਹਤ ਲਈ ਘਾਤਕ ਸਾਬਤ ਹੁੰਦੀ ਹੈ।
ਇਹ ਉਹੀ ਰਸਾਇਣ ਹੈ ਜੋ ਕਾਗਜ਼ ਅਤੇ ਪਲਾਸਟਿਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਆਲੂਆਂ ਨੂੰ ਫਰਿੱਜ਼ ਵਿਚ ਰੱਖ ਕੇ ਕਿੰਨੀ ਵੱਡੀ ਗਲਤੀ ਕਰ ਰਹੇ ਹੋ।