ਨਿਊਜ਼ ਡੈਸਕ :- ਲੱਸਣ ਦੇ ਫਾਇਦਿਆਂ ਨੂੰ ਸਭ ਜਾਣਦੇ ਹਨ ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਦੇ ਰਸ ਦਾ ਇਕ ਸਪਰੇਅ ਮੱਛਰਾਂ ਤੋਂ ਮੁਕਤੀ ਦਿਵਾ ਸਕਦਾ ਹੈ। ਕਾਨਪੁਰ ਦੇ ਬੀਐਨਐਸਡੀ ਸਿੱਖਿਆ ਨਿਕੇਤਨ ਵਿਚ ਰਸਾਇਣ ਵਿਗਿਆਨ ਦੇ ਅਧਿਆਪਕ ਅਵਨੀਸ਼ ਮਲਹੋਤਰਾ ਨੇ ਇਸ ’ਤੇ ਅਧਿਐਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੱਸਣ ‘ਚ ਏਨਾ ਦਮ ਹੈ ਕਿ ਇਕ ਵਾਰ ਵਰਤੋਂ ਕਰਨ ’ਤੇ 10 ਘੰਟੇ ਤਕ ਮੱਛਰਾਂ ਨੂੰ ਆਪਣੇ ਨੇਡ਼ੇ ਨਹੀਂ ਆਉਣ ਦੇਵੇੇਗਾ। ਲੱਸਣ ਦੀ ਕਲੀ ਤੇ ਐਪਲ ਸਾਈਡਰ ਵਿਨੇਗਰ ਨਾਲ ਇਕ ਅਜਿਹਾ ਮਿਸ਼ਰਣ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੇ ਛਿਡ਼ਕਾਅ ਕਰਨ ਨਾਲ ਮੱਛਰ ਭੱਜ ਜਾਂਦਾ ਹੈ।
ਦੱਸ ਦਈਏ ਗਰਮੀਆਂ ਆਉਂਦੇ ਹੀ ਮੱਛਰਾਂ ਦਾ ਕਹਿਰ ਵੱਧ ਜਾਂਦਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਅਵਨੀਸ਼ ਮੇਹਰੋਤਰਾ ਨੇ ਅਟਲ ਟਿਕਰਿੰਗ ਲੈਬ ‘ਚ ਇਸ ਪ੍ਰਯੋਗ ਨੂੰ ਅੰਜਾਮ ਦਿੱਤਾ।
200 ਮਿਲੀਲੀਟਰ ਮਿਸ਼ਰਣ ਤਿਆਰ ਕਰਨ ਲਈ 250 ਮਿਲੀਲੀਟਰ ਪਾਣੀ ਲਿਆ ਜਾਂਦਾ ਹੈ। ਦੋ ਲੱਸਣ ਦੀਆਂ ਕਲੀਆਂ ਨੂੰ ਪੀਸ ਕੇ ਉਸ ਦੇ ਰਸਾਣਿਕ ਪਦਾਰਥ ਐਲੀਸੀਨ ਕੱਢਕੇ ਫਿਰ ਉਸ ‘ਚ ਪਾਣੀ ‘ ਮਿਲਾ ਦਿੱਤਾ ਤੇ ਨਾਲ ਹੀ ਇਕ ਚਮਚ ਭਰ ਕੇ ਐਪਲ ਸਾਈਡਰ ਵਿਨੇਗਰ ਵੀ ਮਿਕਸ ਕਰ ਦਿੱਤਾ। ਇਸ ਪਾਣੀ ਨੂੰ 10 ਮਿੰਟ ਲਈ 120 ਡਿਗਰੀ ਸੈਂਟੀਗ੍ਰੇਡ ’ਤੇ ਗਰਮ ਕੀਤਾ ਤਾਂ ਮਿਸ਼ਰਣ ਬਣ ਕੇ ਤਿਆਰ ਹੋ ਜਾਵੇ।
ਦੱਸਣਯੋਗ ਹੈ ਕਿ ਇਸ ਮਿਸ਼ਰਣ ਨਾਲ ਸਿਹਤ ਦਾ ਨੁਕਸਾਨ ਨਹੀਂ ਹੁੰਦਾ ਤੇ ਇਕ ਵਾਰ ਛਿਡ਼ਕਾਅ ਹੋ ਜਾਂਦਾ ਹੈ ਤਾਂ 10 ਘੰਟਿਆਂ ਤਕ ਮੱਛਰ ਆਲੇ ਦੁਆਲੇ ਨਹੀਂ ਆਉਂਦਾ। ਪੌਦਿਆਂ, ਬੈਠਣ ਵਾਲੀਆਂ ਥਾਵਾਂ ਸਣੇ ਜਿਥੇ ਜਿਥੇ ਮੱਛਰਾਂ ਦਾ ਕਹਿਰ ਰਹਿੰਦਾ ਹੈ, ਉਥੇ ਇਸ ਦਾ ਛਿਡ਼ਕਾਅ ਕਰ ਸਕਦੇ ਹਾਂ