ਕੀ ਤੁਸੀ ਜਾਣਦੇ ਹੋ ਹੈਲੀਕਾਪਟਰ ਰਾਈਡ Uber ਦੀ ਕੈਬ ਨਾਲੋਂ ਵੀ ਹੈ ਸਸਤੀ ?

TeamGlobalPunjab
2 Min Read

ਨਿਊਯਾਰਕ: ਆਨਲਾਈਨ ਕੈਬ ਸਰਵਿਸ ਨੇ ਚਾਹੇ ਲੋਕਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ ਹੋਵੇ ਪਰ ਕਈ ਵਾਰ ਇਹ ਸਰਵਿਸ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੀ ਹੈ। ਕੈਬ ਸਰਵਿਸ ਸਮੇਂ ਤੇ ਟਰੈਫਿਕ ਜਾਮ ਦੇ ਹਿਸਾਬ ਨਾਲ ਹੀ ਆਪਣੇ ਰੇਟ ਤੈਅ ਕਰਦੀਆਂ ਹਨ ਪਰ ਸੋਚੋ ਜੇਕਰ ਕੈਬ ਸਰਵਿਸ ‘ਚ ਕਾਰ ਨਾਲੋਂ ਸਸਤੀ ਹੈਲੀਕਾਪਟਰ ਸਰਵਿਸ ਮਿਲੇ ਤਾਂ ਤੁਸੀ ਕੀ ਕਹੋਗੇ? ਅਜਿਹਾ ਹੀ ਕੁੱਝ ਨਿਊਯਾਰਕ ਦੀ ਇੱਕ ਮਹਿਲਾ ਦੇ ਨਾਲ ਹੋਇਆ ਉਸਨੇ ਉਬਰ ਐਪ ਤੋਂ ਕੈਬ ਬੁੱਕ ਕੀਤੀ ਤਾਂ ਉਸ ‘ਚ ਸਭ ਤੋਂ ਸਸਤਾ ਆਪਸ਼ਨ ਹੈਲੀਕਾਪਟਰ ਮਿਲ ਰਿਹਾ ਸੀ।

ਰਿਪੋਰਟਾਂ ਮੁਤਾਬਕ ਨਿਕੋਲ ਨਾਮ ਦੀ ਇੱਕ ਮਹਿਲਾ ਨੇ ਆਪਣੇ ਘਰ ਤੋਂ ਜੋਹਨ ਐੱਫ ਕੈਨੇਡੀ ਏਅਰਪੋਰਟ ਜਾਣ ਲਈ ਉਬਰ ਬੁੱਕ ਕੀਤੀ ਸੀ। ਜਦੋਂ ਉਸਨੇ ਉਬਰ ਬੁੱਕ ਕੀਤੀ ਤਾਂ ਉਸਨੂੰ ਵਿਖਾਈ ਦਿੱਤਾ ਕਿ ਜੇਕਰ ਉਹ ਉਬਰ ਟੈਕਸੀ ਲੈਂਦੀ ਹੈ ਤਾਂ ਉਸਨੂੰ 126 . 84 ਡਾਲਰ ਦੇਣ ਪੈਣਗੇ। ਇਸ ਦੇ ਨਾਲ ਜੇਕਰ ਉਹ ਕੈਬ ਪੂਲ ਕਰਦੀ ਹੈ ਤਾਂ ਉਸਨੂੰ 102 . 56 ਡਾਲਰ ਦੇਣ ਪੈਣਗੇ ਇਸ ਦੇ ਨਾਲ ਹੀ ਉਸ ਨੂੰ ਇੱਕ ਤੀਜਾ ਆਪਸ਼ਨ ਹੈਲੀਕਾਪਟਰ ਦਾ ਵੀ ਵਿਖਾਈ ਦਿੱਤਾ ਇਸ ਦੇ ਲਈ ਉਸਨੂੰ ਸਿਰਫ 101.39 ਡਾਲਰ ਹੀ ਖਰਚ ਕਰਨੇ ਪੈਂਦੇ।

ਨਿਕੋਲ ਨੇ ਉਬਰ ਐਪ ਦਾ ਸਕਰੀਨਸ਼ਾਟ ਟਵੀਟਰ ‘ਤੇ ਸ਼ੇਅਰ ਕੀਤਾ ਹੈ ਇਸ ਤਸਵੀਰ ਨੂੰ 7.7 ਲੱਖ ਤੋਂ ਜ਼ਿਆਦਾ ਵਾਰ ਲਾਈਕ ਕੀਤਾ ਜਾ ਚੁੱਕਿਆ ਹੈ ਜਦਕਿ 1.5 ਲੱਖ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਨਿਕੋਲ ਦੇ ਟਵੀਟ ਉੱਤੇ ਲੋਕਾਂ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਉਸ ਨੂੰ ਹੈਲੀਕਾਪਟਰ ਆਪਸ਼ਨ ਚੁਣ ਲੈਣਾ ਚਾਹੀਦਾ ਸੀ। ਹਾਲਾਂਕਿ , ਕਈ ਲੋਕਾਂ ਨੇ ਮਜ਼ਾਕੀਆ ਅੰਦਾਜ ਵਿੱਚ ਕਿਹਾ ਹੈ ਕਿ ਹੇਲੀਕਾਪਟਰ ਨਿਕੋਲ ਨੂੰ ਕਿੱਥੋਂ ਪਿੱਕ ਕਰਦਾ।

ਟਵੀਟਰ ਉੱਤੇ ਕਈ ਲੋਕਾਂ ਦੇ ਕਹਿਣ ਤੋਂ ਬਾਅਦ ਵੀ ਨਿਕੋਲ ਨੇ ਹੈਲੀਕਾਪਟਰ ਰਾਈਡ ਨਾ ਲੈਣ ਦਾ ਫੈਸਲਾ ਕੀਤਾ। ਆਪਣੇ ਇੱਕ ਕਮੈਂਟ ਵਿੱਚ ਉਸ ਨੇ ਲਿਖਿਆ। ਮੇਰੇ ਕੋਲ ਇੱਕ ਵੱਡਾ ਬੈਗ ਹੈ ਪਰ ਹੈਲੀਕਾਪਟਰ ਵਿੱਚ ਸਿਰਫ ਹੱਥ ਵਿੱਚ ਫੜਨ ਵਾਲਾ ਹੀ ਬੈਗ ਲੈ ਕੇ ਜਾਇਆ ਜਾ ਸਕਦਾ ਹੈ।

Share this Article
Leave a comment