ਕੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ  ਬੱਝ ਗਏ ਨੇ ਵਿਆਹ ਦੇ ਬੰਧਨ ’ਚ ! 

TeamGlobalPunjab
1 Min Read

ਨਿਊਜ਼ ਡੈਸਕ – ਬਿੱਗ ਬੌਸ 13 ਵਿਜੇਤਾ ਤੇ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਅਕਸਰ ਹੀ ਸੁਰਖੀਆਂ ’ਚ ਰਹਿੰਦੇ ਹਨ। ਸਿਧਾਰਥ ਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਵੀ ਚਰਚਾ ’ਚ ਬਣੀ ਹੋਈ ਹੈ। ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ 2020 ’ਚ ਚੋਰੀਓ ਵਿਆਹ ਕਰਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਾਲਾਬੰਦੀ ਦੌਰਾਨ ਵਿਆਹ ਅਦਾਲਤ ’ਚ ਹੋਇਆ ਹੈ।

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਅਫੇਅਰ ਦੀ ਚਰਚਾ ਇਕ ਸਾਲ ਤੋਂ ਹੋ ਰਹੀ ਹੈ ਪਰ ਦੋਵੇਂ ਹਮੇਸ਼ਾ ਆਪਣੇ ਰਿਸ਼ਤੇ ‘ਤੇ ਚੁੱਪ ਰਹੇ। ਬਿੱਗ ਬੌਸ ਦੇ ਖ਼ਤਮ ਹੋਣ ਤੋਂ ਬਾਅਦ ਦੋਵੇਂ ਹਮੇਸ਼ਾ ਇਕੱਠੇ ਦਿਖਾਈ ਦਿੰਦੇ ਹਨ। ਫਿਲਹਾਲ ਸਿਧਾਰਥ ਤੇ ਸ਼ਹਿਨਾਜ਼ ਦੋਵੇਂ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੇ ਹਨ ਤੇ ਕੰਮ ‘ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।

ਹਾਲ ਹੀ ‘ਚ ਸਿਧਾਰਥ ਤੇ ਸ਼ਹਿਨਾਜ਼ ਦੀ ਇਕ ਫੋਟੋ ਸੋਸ਼ਲ ਮੀਡੀਆ’ ਤੇ ਵਾਇਰਲ ਹੋਈ ਹੈ। ਇਸ ਫੋਟੋ ’ਚ ਸ਼ਹਿਨਾਜ਼ ਗਿੱਲ ਦੇ ਗਲੇ ’ਚ ਮੰਗਲਸੂਤਰ ਤੇ ਮਾਂਗ ’ਚ ਸਿੰਧੂਰ ਦਿਖਾਈ ਦੇ ਰਿਹੇ ਹਨ ਤੇ ਅਦਾਕਾਰਾ ਦੇ ਨਾਲ ਸਿਧਾਰਥ ਸ਼ੁਕਲਾ ਵੀ ਦਿਖਾਈ ਦੇ ਰਹੇ ਹਨ।

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ਬਿੱਗ ਬੌਸ ਸੀਜ਼ਨ 13 ’ਚ ਹੋਈ ਸੀ। ਇਸ ਸੀਜ਼ਨ ’ਚ ਕੀ  ਸਿਧਾਰਥ ਤੇ ਸ਼ਹਿਨਾਜ਼ ਦੀ ਦੋਸਤੀ ਨੂੰ ਹਮੇਸ਼ਾ ਦੋਸਤੀ ਨਾਲੋਂ ਵੱਧ ਸਮਝਿਆ ਗਿਆ।

- Advertisement -

Share this Article
Leave a comment