ਦੀਆ ਮਿਰਜ਼ਾ ਬੱਝਣ ਜਾ ਰਹੀ ਨਵੇਂ ਰਿਸ਼ਤੇ ’ਚ, ਖੁਸ਼ੀਆਂ ਨੇ ਦਿੱਤੀ ਮੁੜ ਦਸਤਕ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਫਿਲਮ ਇੰਡਸਟਰੀ ’ਚ ਰਿਸ਼ਤੇ ਟੁੱਟਣ ਤੇ ਬਣਨ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ। ਇਸ ਦੌਰਾਨ ਅਦਾਕਾਰਾ ਦੀਆ ਮਿਰਜ਼ਾ ਜਿਥੇ ਕੁਝ ਸਮਾਂ ਪਹਿਲਾਂ ਆਪਣੇ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ’ਚ ਸੀ। ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਉਹ ਫਿਰ ਤੋਂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਇਹ ਖ਼ਬਰ ਸੁਣ ਕੇ ਦਿਆ ਦੇ ਫੈਨਜ਼ ਕਾਫੀ ਖੁਸ਼ ਹਨ।

ਦੀਆ ਮਿਰਜ਼ਾ 15 ਫਰਵਰੀ ਨੂੰ ਵਿਆਹ ਕਰਨ ਜਾ ਰਹੀ ਹੈ। ਦੀਆ ਕਿਸੇ ਹੋਰ ਨਾਲ ਨਹੀਂ ਬਲਕਿ ਬਿਜ਼ਨੈਸਮੈਨ ਵੈਭਵ ਰੇਖੀ ਨਾਲ ਵਿਆਹ ਕਰਨ ਜਾ ਰਹੀ ਹੈ। ਦੀਆ ਦਾ ਵਿਆਹ ਉਨ੍ਹਾਂ ਦੇ ਖ਼ਾਸ ਦੋਸਤ ਤੇ ਪਰਿਵਾਰ ’ਚ ਹੋਵੇਗਾ। ਉਥੇ ਹੀ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਿਆ ਜਾਵੇਗਾ। ਵਿਆਹ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਹੈ ਤੇ ਤਿਆਰੀਆਂ ਚੱਲ ਰਹੀਆਂ ਹਨ।

ਦੀਆ ਮਿਰਜ਼ਾ ਤੇ ਵੈਭਵ ਰੇਖੀ ਦੋਵੇਂ ਲਾਕਡਾਊਨ ਦੌਰਾਨ ਹੀ ਇਕ-ਦੂਸਰੇ ਦੇ ਕਰੀਬ ਆਏ। ਦੋਵਾਂ ਨੇ ਲਾਕਡਾਊਨ ’ਚ ਇਕੱਠੇ ਚੰਗਾ ਸਮਾਂ ਬਿਤਾਇਆ ਤੇ ਇਕ-ਦੂਸਰੇ ਨੂੰ ਸਮਝਿਆ। ਉਥੇ ਹੀ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਾਮ ਦੇਣ ਲਈ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ। ਵੈਭਵ ਦੀ ਗੱਲ ਕਰੀਏ ਤਾਂ ਉਹ ਮੁੰਬਈ ਦੇ ਬਿਜ਼ਨਸਮੈਨ ਤੇ ਇਨਵੈਸਟਰ ਹਨ। ਉਥੇ ਹੀ ਫਿਲਮੀ ਸਿਤਾਰਿਆਂ ਦੇ ਨਾਲ ਵੀ ਉਨ੍ਹਾਂ ਦੇ ਚੰਗੇ ਸਬੰਧ ਹਨ।

ਦੱਸ ਦੇਈਏ ਕਿ ਵੈਭਵ ਰੇਖੀ ਤੋਂ ਪਹਿਲਾਂ ਦੀਆ ਮਿਰਜ਼ਾ ਨੇ ਸਾਹਿਲ ਸੰਘਾ ਨਾਲ ਵਿਆਹ ਕੀਤਾ ਸੀ। ਪਰ 11 ਸਾਲ ਬਾਅਦ ਦੋਵਾਂ ਨੇ ਇਕ-ਦੂਸਰੇ ਤੋਂ ਅਲੱਗ ਹੋਣ ਦਾ ਫ਼ੈਸਲਾ ਲਿਆ ਸੀ। ਇਸਦਾ ਐਲਾਨ ਦੀਆ ਨੇ 2019 ’ਚ ਸੋਸ਼ਲ ਮੀਡੀਆ ’ਤੇ ਕੀਤਾ।

Share this Article
Leave a comment