ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਮੀਡੀਆ ਕਮੇਟੀ ਦਾ ਕੀਤਾ ਐਲਾਨ

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਪਾਰਟੀ ਦੀ ਮੀਡੀਆ ਕਮੇਟੀ ਦਾ ਐਲਾਨ ਕੀਤਾ। ਇਸ ਕਮੇਟੀ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧਿਤ 10 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਜੋ ਪਾਰਟੀ ਦੇ ਏਜੰਡੇ ਨੂੰ ਮੀਡੀਆ ਤੱਕ ਪਹੁੰਚਾਉਣ ਦਾ ਕਾਰਜ ਕਰਨਗੇ। ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੀਡੀਆ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਇੱਕ ਪ੍ਰਮੁੱਖ ਜ਼ਰੀਆ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀ ਨੇ ਮੀਡੀਆ ਕਮੇਟੀ ਦਾ ਐਲਾਨ ਕੀਤਾ ਹੈ।

ਕਮੇਟੀ ਵਿੱਚ ਸ਼ਾਮਿਲ ਕੀਤੇ ਗਏ ਮੈਂਬਰਾਂ ਵਿੱਚ ਬੀਰ ਦਵਿੰਦਰ ਸਿੰਘ (ਪਟਿਆਲਾ), ਨਿੱਧੜਕ ਸਿੰਘ ਬਰਾੜ (ਮੋਗਾ), ਭਾਈ ਮੋਹਕਮ ਸਿੰਘ (ਧਾਰਮਿਕ ਮਸਲੇ) (ਅਮ੍ਰਿਤਸਰ) ਰਣਧੀਰ ਸਿੰਘ ਰੱਖੜਾ (ਪਟਿਆਲਾ), ਮਾਸਟਰ ਮਿੱਠੂ ਸਿੰਘ ਕਾਹਨੇਕੇ, ਮੈਂਬਰ ਐੱਸ.ਜੀ.ਪੀ.ਸੀ (ਮਾਨਸਾ), ਗੁਰਚਰਨ ਸਿੰਘ ਚੰਨੀ (ਜਲੰਧਰ), ਅਮਰਿੰਦਰ ਸਿੰਘ, ਸਾਬਕਾ ਐਸ.ਜੀ.ਪੀ.ਸੀ ਮੈਂਬਰ (ਚੰਡੀਗੜ੍ਹ), ਐਡਵੋਕੇਟ ਜਸਵੀਰ ਸਿੰਘ ਘੁੰਮਣ (ਅੰਮ੍ਰਿਤਸਰ), ਮਨਜੀਤ ਸਿੰਘ ਭੋਮਾ (ਅੰਮ੍ਰਿਤਸਰ) ਅਤੇ ਗੁਰਿੰਦਰ ਸਿੰਘ ਬਾਜਵਾ (ਬਟਾਲਾ) ਸ਼ਾਮਿਲ ਹਨ। ਢੀਂਡਸਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਮੈਂਬਰ ਜਿਨ੍ਹਾਂ ਨੂੰ ਕਿ ਰਾਜਨੀਤਿਕ ਅਤੇ ਹੋਰ ਖੇਤਰਾਂ ਦਾ ਗੂੜਾ ਗਿਆਨ ਅਤੇ ਵਿਸ਼ਾਲ ਤਜਰਬਾ ਹੈ ਪਾਰਟੀ ਦੇ ਵਿਚਾਰਾਂ ਨੂੰ ਮੀਡੀਆ ਵਿੱਚ ਬਾਖੂਬੀ ਪੇਸ਼ ਕਰਨਗੇ।

Share this Article
Leave a comment