‘ਮਨ ਕੀ ਬਾਤ’ : ਅੰਮ੍ਰਿਤਸਰ ਦੀ 39 ਦਿਨਾਂ ਦੀ ਬੱਚੀ ਦੇ ਅੰਗਦਾਨ ਕਰਨ ਵਾਲੇ ਜੋੜੇ ਦੀ PM ਮੋਦੀ ਨੇ ਕੀਤੀ ਤਾਰੀਫ਼

Rajneet Kaur
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 26 ਮਾਰਚ ਨੂੰ ‘ਮਨ ਕੀ ਬਾਤ’ ਦੇ 99ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੰਗਦਾਨ ਅਤੇ ਸੂਰਜੀ ਊਰਜਾ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ, ਸੌਰਾਸ਼ਟਰ ਤਾਮਿਲ ਸੰਗਮ ਅਤੇ ਸਿਆਚਿਨ ਵਿੱਚ ਤਾਇਨਾਤ ਪਹਿਲੀ ਮਹਿਲਾ ਕੈਪਟਨ ਸ਼ਿਵਾ ਚੌਹਾਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ  ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਮੈਨੂੰ ਬਹੁਤ ਸਾਰੇ ਸੰਦੇਸ਼, ਫ਼ੋਨ ਕਾਲਾਂ ਆ ਰਹੀਆਂ ਹਨ। ਅੱਜ ਜਦੋਂ ਅਸੀਂ ਆਜ਼ਾਦੀ ਦਾ ਸੁਨਹਿਰੀ ਯੁੱਗ ਮਨਾ ਰਹੇ ਹਾਂ, ਨਵੇਂ ਸੰਕਲਪਾਂ ਨਾਲ ਅੱਗੇ ਵਧ ਰਹੇ ਹਾਂ, ਮੈਂ ਵੀ ਸੌਵੇਂ ‘ਮਨ ਕੀ ਬਾਤ’ ਸਬੰਧੀ ਤੁਹਾਡੇ ਸੁਝਾਅ ਅਤੇ ਵਿਚਾਰ ਜਾਣਨ ਲਈ ਬਹੁਤ ਉਤਸੁਕ ਹਾਂ।ਮੈਂ ਤੁਹਾਡੇ ਸੁਝਾਵਾਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਆਧੁਨਿਕ ਮੈਡੀਕਲ ਵਿਗਿਆਨ ਦੇ ਇਸ ਯੁੱਗ ਵਿੱਚ, ਅੰਗ ਦਾਨ ਕਿਸੇ ਨੂੰ ਜੀਵਨ ਦੇਣ ਦਾ ਇੱਕ ਬਹੁਤ ਮਹੱਤਵਪੂਰਨ ਸਾਧਨ ਬਣ ਗਿਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕਰਦਾ ਹੈ ਤਾਂ ਇਸ ਨਾਲ 8 ਤੋਂ 9 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਸੰਭਾਵਨਾ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀ ਸਭ ਤੋਂ ਯੰਗੇਸਟ ਡੋਨਰ ਦਾ ਖਿਤਾਬ ਹਾਸਲ ਕਰਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ 39 ਦਿਨ ਦੀ ਅਬਾਬਤ ਕੌਰ ਦੇ ਮਾਪਿਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment