ਰਚਨਾਤਮਿਕਤਾ ਤੇ ਨਵੀਨਤਾ ਹੀ ਯੁਵਾ ਸ਼ਕਤੀ ਦੇ ਸਦਉਪਯੋਗ ਦੀ ਹੈ ਕੁੰਜੀ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੌਮਾਂਤਰੀ ਯੁਵਾ ਦਿਵਸ ਦੇ ਮੌਕੇ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ 100 ਤੋਂ ਵੱਧ ਵਿfਆਰਥੀਆਂ ਅਤੇ ਅਧਿਆਪਕਾਂ ਨੇ ਹਿੱੱਸਾ ਲਿਆ।

ਇਸ ਵਾਰ ਦਾ ਯੁਵਾ ਦਿਵਸ ਦਾ ਥੀਮ “ਭੋਜਨ ਪ੍ਰਣਾਲੀਆਂ ‘ਚ ਤਬਦੀਲੀ: ਮਨੁੱਖ ਅਤੇ ਧਰਤੀ ਦੀ ਸਿਹਤ ਲਈ ਯੁਵਾ ਨਵਨੀਤਾ” ਹੈ। ਵੈਬਨਾਰ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਅੱਜ ਦਾ ਦਿਨ ਮਨਾਉਣ ਦਾ ਮੁਖ ਉਦੇਸ਼ ਨੌਜਵਾਨੀ ਦੇ ਮੁੱਦਿਆਂ ਨੂੰ ਕੌਮਾਂਤਰੀ ਪੱਧਰ ਤੇ ਧਿਆਨ ਵਿਚ ਲਿਆਉ਼ਣਾ ਅਤੇ ਨੌਜਵਾਨਾਂ ਦੀ ਸਮਰੱਥਾ ਨੂੰ ਵਿਸ਼ਵ ਦੇ ਭਾਈਚਾਰੇ ਦੀ ਸਹਿਭਾਗਤਾ ਵਿਚ ਸਰਗਰਮ ਕਰਨਾ ਹੈ। ਉਨ੍ਹਾਂ ਧਰਤੀ ਦੀ ਬਹਾਲੀ ਅਤੇ ਮਨੁੱਖੀ ਜੀਵਨ ਦੀ ਸੁਰੱਖਿਆ ਲਈ ਜੈਵਿਕ ਵਿਭਿੰਨਤਾਂ ਨੂੰ ਭੋਜਨਾਂ ਪਰਿਵਰਤਨਾਂ ਨਾਲ ਜੋੜਦਿਆਂ ਇਹਨਾਂ ਦੀ ਸੁਰੱਖਿਆ ਲਈ ਇਕ ਇਕਜੁੱਟ ਹੋ ਕੇ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਜਨ-ਸੰਖਿਆਂ ਵਿਚ ਨੌਜਵਾਨਾਂ ਦੀ ਬਹੁਤਾਤ ਹੈ ਜੋ ਦੇਸ਼ ਦੇ ਵਿਕਾਸ ਤੇ ਉਨਤੀ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਵੀਨਵੀਕਰਣ ਅਤੇ ਰਚਨਾਤਮਿਕ ਕਾਰਜਾਂ ਵੱਲ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਸਾਇੰਸ ਸਿਟੀ ਵਿਖੇ ਇਨੋਵੇਸ਼ਨ ਹੱਬ ਸਥਾਪਿਤ ਕੀਤਾ ਗਿਆ ਹੈੇ।

ਇਸ ਮੌਕੇ ਸੀ.ਐਸ.ਆਈ.ਓ ਦੇ ਪ੍ਰਮੁੱਖ ਵਿਗਿਆਨੀ, ਡਾ.ਮਨੋਜ ਕੁਮਾਰ ਪਾਟੇਲ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਡਾ. ਮਨੋਜ ਸੀ.ਐਸ.ਆਈ.ਆਰ ਤੋਂ ਯੁਵਾ ਵਿਗਿਆਨ ਐਵਾਰਡ ਜੇਤੂ ਹਨ ਅਤੇ ਇਹਨਾਂ ਨੇ ਮਹਿਜ 33 ਸਾਲ ਦੀ ਉਮਰ ਵਿਚ 6 ਖੋਜਾਂ ਕੀਤੀਆਂ ਹਨ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਤਰੱਕੀ ਤੇ ਵਿਕਾਸ ਲਈ ਨੌਜਵਾਨ ਵਰਗ ਦੀ ਊਰਜਾ, ਸਿਰਜਾਣਾਤਮਿਕਤਾਂ, ਉਤਸ਼ਾਹ, ਦ੍ਰਿੜਤਾ ਅਤੇ ਜੋਸ਼ ਨੂੰ ਮਜਬੂਤ ਕਰਨਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਸਿਰਜਣਾਤਮਿਕ ਕਰਾਜਾਂ ਵੱਲ ਅਗਰਸਰ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਰੋਜ਼ਮਰਹਾਂ ਦੀ ਜ਼ਿੰਦਗੀ ਵਿਚ ਦਰਪੇਸ਼ ਆਮ ਚੁਣੌਤੀਆਂ ਦੇ ਵਿਗਿਅਨਕ ਹੱਲ ਲੱਭਣੇ ਚਾਹੀਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਰਚਨਾਤਮਿਕ ਕਾਰਜਾਂ ਵੱਲ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਵਾਤਾਵਰਣ ਵਿਚ ਵਧਦੇ ਪ੍ਰਦਸ਼ਿਤ ਕਣਾਂ ਨਾਲ ਲੜਨ ਲਈ ਪਾਣੀ ਦੇ ਛਿੱਟਿਆਂ ਤੇ ਅਧਾਰਤ ਇਕ ਉਪਕਰਣ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਧੁੰਦ ਨੂੰ ਕੰਟਰੋਲ ਕਰਨ ਵਾਲਾ ਇਹ ਉਪਕਰਣ ਇਲੈਕਟ੍ਰਾਨਿਕ ਤੌਰ ਤੇ ਬਦਲੀਆਂ ਹੋਈਆਂ ਪਾਣੀ ਦੀਆਂ ਬੂੰਦਾਂ ਨੂੰ ਸੰਭਾਲਣ ਦੇ ਸਿਧਾਂਤ ਤੇ ਕੰਮ ਕਰਦਾ ਹੈ। ਉਨ੍ਹਾ ਦੱਸਿਆ ਕਿ ਇਕ ਹੋਰ ਅਜਿਹੀ ਵਾਤਾਵਰਣ ਪੱਖੀ ਤਕਨੀਕ ਵੀ ਵਿਕਸਤ ਕੀਤੀ ਗਈ ਹੈ, ਜਿਹੜੀ ਕੀਟਨਾਸ਼ਕਾਂ ਦੇ ਛੜਕਾਅ ਸਮੇਂ ਜ਼ਮੀਨ ਅਤੇ ਕਿਸਾਨਾਂ ਦੀ ਰੱਖਿਆ ਕਰਦੀ ਹੈ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਨੌਜਵਾਨੀ ਦਾ ਸਸ਼ਕਤੀਕਰਨ ਵੱਡੀ ਪੱਧਰ ‘ਤੇ ਗਰੀਬ ਦੀ ਵਧਦੀ ਦਰ ਨੂੰ ਰੋਕ ਸਕਦਾ ਹੈ। ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇਕ ਕੁੰਜੀ ਹੁਨਰ ਵਿਕਾਸ ਹੈ, ਜਦੋਂ ਨੌਜਵਾਨ ਹੁਨਰ ਮੰਦਰ ਹੁੰਦਾ ਹੈ ਤਾਂ ਉਸਦੀ ਵਰਤੋਂ ਦੇਸ਼ ਦੀ ਸਫ਼ਲਤਾ ਅਤੇ ਖੁਸ਼ਹਾਲੀ ਲਈ ਇਕ ਡਰਾਈਵਰ ਵਜੋਂ ਕੀਤੀ ਜਾ ਸਕਦੀ ਹੈ।

- Advertisement -

Share this Article
Leave a comment