ਯੂਕਰੇਨ ‘ਚ ਵਿਨਾਸ਼, ਪਰ ਵਿਸ਼ਵ ਦਾ ਮੂੰਹ-ਬੰਦ

TeamGlobalPunjab
4 Min Read

ਲੇਖਕ ਜਗਜੀਤ ਸਿੰਘ ਸਿੱਧੂ

 ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਜਾਂ ਰਹੇ ਹਮਲੇ ਨੂੰ ਲਗਪਗ 41 ਦਿਨਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ । ਸ਼ੁੁਰੂ ‘ਚ ਰੂਸ ਦੇ ਐਲਾਨ ਅਨੁਸਾਰ ਇਹ ਸਿਰਫ਼ ਫ਼ੌਜੀ ਕਾਰਵਾਈ ਹੀ ਸੀ । ਪਰ ਹੋਲੀ-ਹੋਲੀ ਇਹ ਤਤਸ਼ੱਦਦ  ਆਮ ਲੋਕਾਂ ਤੱਕ ਵੀ ਪੁਹੰਚ ਗਿਆ ਹੈ । ਯੂਕਰੇਨ ਦੇ ਸ਼ਹਿਰਾਂ ‘ਚ ਭਾਰੀ ਤਬਾਹੀ ਨਜ਼ਰ ਆ ਰਹੀ ਹੈ । ਹਰ ਪਾਸੇ ਲਾਸ਼ਾ,ਖ਼ੂਨ ਖਰਾਬਾ ਅੱਗਜ਼ਨੀ ਅਤੇ ਖੰਡਰ ਇਮਾਰਤਾਂ ਨਜ਼ਰ ਆ ਰਹੀਆਂ ਹਨ । ਹੁਣ ਯੂਕਰੇਨ ਦੇ ਬੱਚਿਆਂ ਅਤੇ ਔਰਤਾਂ ‘ਚ ਵੀ ਰੂਸੀ ਫੋਜ ਵੱਲੋ ਤਸ਼ੱਦਦ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਔਰਤਾਂ ਦੇ ਬਲਾਤਕਾਰ ਕੀਤੇ ਜਾ ਰਿਹੇ ਹਨ ਅਤੇ ਨਿੱਕੇ-ਨਿੱਕੇ ਬੱਚਿਆਂ ਦੀਆਂ ਲਾਸ਼ਾ ਆਮ ਹੀ ਸੜਕਾਂ ‘ਤੇ ਰੁਲ ਰਹੀਆਂ ਹਨ ।

ਦੁਨੀਆਂ ਦੇ ਇੱਕ ਹਿੱਸੇ ‘ਚ ਕਿਸੇ ਦੇਸ਼ ‘ਤੇ ਇਨ੍ਹਾਂ ਜ਼ੁਲਮ ਹੋ ਰਿਹਾ ਹੈ ਅਤੇ ਦੂਜੇ ਪਾਸੇ ਸਾਰੀ ਦੁਨੀਆਂ ਤਮਾਸ਼ਹੀਨ ਬਣੀ ਪਈ ਹੈ । ਵਿਸ਼ਵ ਦੇ ਦੇਸ਼ਾਂ ਅਤੇ ਸੰਗਠਨਾਂ ਵੱਲੋਂ ਰੂਸ ਨੂੰ ਜੰਗ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕੁੱਝ ਬੇਅਸਰ ਆਰਥਿਕ,ਸਮਾਜਿਕ ਸੱਭਿਆਚਾਰ ਪਾਬੰਦੀਆਂ ਦਾ ਰੂਸ ਖਿਲਾਫ ਐਲਾਨ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਕੋਈ ਫਰਕ ਰੂਸ ‘ਤੇ ਪੈਂਦਾ ਨਜ਼ਰ ਨਹੀਂ  ਆ ਰਿਹਾ ।

ਦੁਨੀਆਂ ਭਰ ਦੇ ਰਾਜਨੀਤੀ ਆਪਣੇ-ਆਪ ਨੂੰ ਸਾਫ਼ ਸੁਥਰਾ ਦੱਸਣ ਅਤੇ ਬਚਾਉਣ ‘ਚ ਲੱਗੀ ਹੋਈ ਹੈ ।ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ ਨਾ ਤਾਂ ਕੋਰੋਨਾ ਮਹਾਮਾਰੀ ਦੌਰਾਨ ਕੁੱਝ ਕਰ ਸਕੀ ਨਾ ਹੀ ਰੂਸ -ਯੂਕਰੇਨ ਦੀ ਜੰਗ ਰੋਕ ਸਕੀ ।  ਹੁਣ ਤੇ ਇਵੇਂ ਸਪੱਸ਼ਟ ਹੁੰਦਾ ਜਾਪਦਾ ਹੈ ਕਿ ਇਹ ਸੰਸਥਾ ਦੁਨੀਆਂ ਭਰ ਤੋਂ ਸਿਰਫ ਪੈਸੇ ਇਕੱਠੇ ਕਰਨ ਲਈ ਹੀ ਬਣੀ ਹੈ। ਸੰਯੁਕਤ ਰਾਸ਼ਟਰ ਸੰਘ ‘ਚ ਹਰ ਰੋਜ਼  ਰੂਸ-ਯੂਕਰੇਨ ਜੰਗ ਦੀ ਚਰਚਾ ‘ਤੇ ਚਿੰਤਾ ਕੀਤੀ ਜਾਂਦੀ ਹੈ ਪਰ ਕੋਈ ਹੱਲ ਕੱਢਣ ਲਈ ਨੀਤੀ ਨਹੀਂ ਬਣਾਈ ਜਾ ਰਹੀ । ਜੇ ਇਹ ਸਿਲਸਿਲਾ ਇਵੇਂ ਹੀ ਚੱਲਦਾ ਹੈ ਅਤੇ ਯੂਕਰਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਣਾ ਹੈ ਅਤੇ ਸੰਸਾਰ ਨੂੰ ਇੱਕ ਤੀਸਰੀ ਜੰਗ ਵੱਲ ਧੱਕਿਆ ਜਾ ਰਿਹਾ ਹੈ। ਜੇਕਰ ਇਸ ਯੁੱਧ ਦੌਰਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਤਾਂ ਸੰਸਾਰ ਭਰ ਦੇ ਲੋਕਾਂ ਲਈ ਇਸ ਤੋਂ ਬਾਹਰ ਆਉਣਾ ਬੇਹੱਦ ਮੁਸ਼ਕਲ ਹੋਵੇਗਾ।

- Advertisement -

ਦੁਨੀਆਂ ਦੇ ਸਾਰੇ ਦੇਸ਼ਾਂ ‘ਚ ਮਹਿੰਗਾਈ ਦਰ ਵੱਧ ਰਹੀ ਹੈ। ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪੂਰੀ ਦੁਨੀਆਂ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਖਾਦ ਪਦਾਰਥ ਦੀ ਮਹਿੰਗਾਈ ਆਮ ਲੋਕਾਂ ਦਾ ਜੀਵਨ ਪੱਧਰ ਹੋਰ ਨੀਵਾਂ ਕਰ ਰਹੀ ਹੈ ਅਤੇ ਯੂਰਪੀਅਨ ਦੇ ਲੋਕਾਂ ‘ਚ ਭੁਖਮਰੀ ਵੱਧਣ ਦਾ ਖਦਸ਼ਾ ਵੀ ਪੇਸ਼ ਕੀਤਾ ਜਾ ਰਿਹਾ ਹੈ।
ਜੇਕਰ ਜਲਦੀ ਹੀ ਰੂਸ-ਯੂਕਰੇਨ ਜੰਗ ਦਾ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਦੁਨੀਆਂ ਭਰ ਦੇ ਦੇਸ਼ਾਂ ਦੀ ਚੁੱਪੀ ਉਨ੍ਹਾਂ ਨੂੰ ਬਹੁਤ ਜਿਆਦਾ ਨੁਕਸਾਨ ਕਰਨ ਵਾਲੀ ਹੈ।

ਸੰਸਾਰ ਦੇ ਸਾਰੇ ਦੇਸ਼ਾਂ ਵਿਚ ਆਪਸੀ ਬੇਭਰੋਸਗੀ ਅਤੇ ਤਨਾਵਾਂ ਨੂੰ ਦੂਰ ਕਰਕੇ ਇਕ ਨਵੇਂ ਸਿਰੇ ਤੋਂ ਸੰਸਾਰ ‘ਚ ਆਰਥਿਕ ਅਤੇ ਭੂਗੋਲਿਕ ਰਣਨੀਤੀ ਬਣਾਉਣ ਦੀ ਲੋੜ ਹੈ ਤਾਂ ਕਿ ਦੁਨੀਆਂ ਦੇ ਸਾਰੇ ਹਿੱਸਿਆਂ ‘ਚ ਰਹਿੰਦੇ ਲੋਕ ਸ਼ਾਂਤੀ ਅਤੇ ਭਾਈਚਾਰੇ ਨਾਲ ਆਪਣੀ ਜ਼ਿੰਦਗੀ ਜਿਉਣ ਦੇ ਕਾਬਲ ਹੋਣ। ਇੱਕ ਪਾਸੇ  ਯੂਕਰੇਨੀ ਔਰਤਾਂ ਆਪਣੇ ਬੱਚਿਆਂ ਦੀ ਪਿੱਠਾਂ ‘ਤੇ ਆਪਣੇ ਨਾਮ ਪਤੇ ਲਿਖ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਨੂੰ ਲਵਾਰਿਸ ਨਾ ਸਮਝਿਆ ਜਾਵੇ ਦੂਜੇ ਪਾਸੇ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਹੱਥੀਂ ਹਥਿਆਰ ਦੇ ਦਿੱਤੇ ਹਨ। ਇਹ ਸਭ ਦੇਖਣ ਤੋਂ ਬਅਦ ਵੀ ਅਗਰ ਵਿਸ਼ਵ ਭਰ ਦੇ ਦੇਸ਼ਾਂ ਨੇ ਕੋਈ ਸਖ਼ਤ ਕਦਮ ਨਾ ਚੁਕਿਆ ਤਾਂ ਵਿਸਵ ਨੂੰ ਆਉਣ ਵਾਲੇ ਜੰਗੀ-ਵਿਨਾਸ਼ ਤੋਂ ਕੋਈ ਨਹੀਂ ਬਚਾ ਸਕੇਗਾ ।

Share this Article
Leave a comment