Home / ਓਪੀਨੀਅਨ / ਜਵਾਨਾਂ ਅਤੇ ਕਿਸਾਨਾਂ ਨਾਲ ਮਿਲ ਕੇ ਅੰਦੋਲਨ ਲੜਨ ਵਾਲੇ ਦੇਸ ਭਗਤ ਮੰਗਲ ਪਾਂਡੇ

ਜਵਾਨਾਂ ਅਤੇ ਕਿਸਾਨਾਂ ਨਾਲ ਮਿਲ ਕੇ ਅੰਦੋਲਨ ਲੜਨ ਵਾਲੇ ਦੇਸ ਭਗਤ ਮੰਗਲ ਪਾਂਡੇ

-ਅਵਤਾਰ ਸਿੰਘ

29 ਮਾਰਚ, 1857 ਦੀ ਆਜ਼ਾਦੀ ਦੇ ਪਹਿਲੇ ਗਦਰ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਮੰਗਲ ਪਾਂਡੇ ਸਨ। ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ।

ਇਸ ਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾਅ ਦਿੱਤਾ ਗਿਆ। ਇਸ ਤੋਂ ਬਾਅਦ ਹੀ ਹਿੰਦੁਸਤਾਨ ਵਿੱਚ ਬਰਤਾਨੀਆ ਹਕੂਮਤ ਆਪਣੇ ਪੈਰ ਜਮਾਉਣਾ ਵਿੱਚ ਕਾਮਯਾਬ ਹੋਏ।

ਮੰਗਲ ਪਾਂਡੇ ਬੈਰਕਪੁਰ ਛਾਉਣੀ ਵਿੱਚ ਬੰਗਾਲ ਨੇਟਿਵ ਇਨਫੈਂਟਰੀ ਦੀ 34ਵੀਂ ਰੇਜੀਮੇਂਟ ਵਿੱਚ ਸਿਪਾਹੀ ਸਨ। ਉਨ੍ਹਾਂ ਦਾ ਜਨਮ 19 ਜੁਲਾਈ 1827 ਨਾਗਵਾ ਬਲੀਆ, ਯੂ ਪੀ ਵਿੱਚ ਹੋਇਆ।

ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਭਾਵ 1857 ਦੇ ਵਿਦਰੋਹ ਦੀ ਸ਼ੁਰੂਆਤ ਮੰਗਲ ਪਾਂਡੇ ਵੱਲੋਂ ਹੋਈ ਜਦੋਂ ਗਾਂ ਅਤੇ ਸੂਰ ਦੀ ਚਰਬੀ ਲੱਗੇ ਕਾਰਤੂਸ ਲੈਣ ਤੋਂ ਮਨਾਂ ਕਰਨ ’ਤੇ ਉਨ੍ਹਾਂ ਨੇ ਵਿਰੋਧ ਜਤਾਇਆ।

ਇਸ ਦੇ ਪ੍ਰਣਾਮ ਵੱਜੋਂ ਉਨ੍ਹਾਂ ਦੇ ਹਥਿਆਰ ਖੋਹ ਲਏ ਜਾਣ ਅਤੇ ਵਰਦੀ ਉਤਾਰ ਲੈਣ ਦਾ ਫੌਜੀ ਹੁਕਮ ਹੋਇਆ। ਮੰਗਲ ਪਾਂਡੇ ਨੇ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 29 ਮਾਰਚ ਸੰਨ 1857 ਨੂੰ ਉਨ੍ਹਾਂ ਦੀ ਰਾਈਫਲ ਖੋਹਣ ਲਈ ਅੱਗੇ ਵਧੇ ਅੰਗਰੇਜ਼ ਅਫਸਰ ਮੇਜਰ ਹਿਊਸਨ ਉੱਤੇ ਹਮਲਾ ਕਰ ਦਿੱਤਾ।

ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਆਪਣੇ ਸਾਥੀਆਂ ਨੇ ਉਸਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਸੀ ਪਰ ਕੋਰਟ ਮਾਰਸ਼ਲ ਦੇ ਡਰ ਤੋਂ ਜਦੋਂ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਹੀ ਰਾਈਫਲ ਨਾਲ ਉਸ ਅੰਗਰੇਜ਼ ਅਧਿਕਾਰੀ ਮੇਜਰ ਹਿਊਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਉਨ੍ਹਾਂ ਦੀ ਵਰਦੀ ਉਤਾਰਣ ਅਤੇ ਰਾਈਫਲ ਖੋਹਣ ਨੂੰ ਅੱਗੇ ਆਇਆ ਸੀ।

ਇਸ ਤੋਂ ਬਾਅਦ ਵਿਦਰੋਹੀ ਮੰਗਲ ਪਾਂਡੇ ਨੂੰ ਅੰਗਰੇਜ਼ ਸਿਪਾਹੀਆਂ ਨੇ ਫੜ ਲਿਆ। ਉਨ੍ਹਾਂ ਦੇ ਉਤੇ “ਕੋਰਟ ਮਾਰਸ਼ਲ” ਦੁਆਰਾ ਮੁਕੱਦਮਾ ਚਲਾ ਕੇ 6 ਅਪ੍ਰੈਲ 1857 ਨੂੰ ਮੌਤ ਦੀ ਸਜਾ ਸੁਣਿਆ ਦਿੱਤੀ ਗਈ।

ਕੋਰਟ ਮਾਰਸ਼ਲ ਅਨੁਸਾਰ ਉਨ੍ਹਾਂ ਨੂੰ 18 ਅਪ੍ਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ,ਪਰ ਇਸ ਨਿਰਣਾ ਦੀ ਪ੍ਰਤੀਕਿਰਿਆ ਕਿਤੇ ਵਿਕਰਾਲ ਰੂਪ ਨਹੀਂ ਲੈ ਲਏ ਇਸ ਕੂਟ ਰਣਨੀਤੀ ਦੇ ਤਹਿਤ ਬੇਰਹਿਮ ਬਰਤਾਨਵੀ ਸਰਕਾਰ ਨੇ ਮੰਗਲ ਪਾਂਡੇ ਨੂੰ ਨਿਰਧਾਰਤ ਮਿਤੀ ਤੋਂ ਦਸ ਦਿਨ ਪਹਿਲਾਂ ਹੀ 8 ਅਪ੍ਰੈਲ ਸੰਨ 1857 ਨੂੰ ਫਾਂਸੀ ’ਤੇ ਲਟਕਾ ਕੇ ਸ਼ਹੀਦ ਕਰ ਦਿੱਤਾ।

Check Also

ਸ਼ਿਵ ਕੁਮਾਰ ਨੇ ਕਿਸ ਗ਼ਮ ਵਿੱਚ ਲਿਖੀ ਸੀ ਕਵਿਤਾ “ਸ਼ਿਕਰਾ” !

-ਅਵਤਾਰ ਸਿੰਘ (ਸ਼ਰਧਾਂਜਲੀ) ਪੰਜਾਬੀ ਦੇ ਲੇਖਕ ਸੰਤ ਸਿੰਘ ਸੇਖੋਂ ਅਨੁਸਾਰ, “ਸ਼ਿਵ ਕੁਮਾਰ ਦੇ ਦੁਖ ਉਥੋਂ …

Leave a Reply

Your email address will not be published. Required fields are marked *