ਡਿਪਟੀ ਮੇਅਰ ਦੇ ਦਫਤਰ ਦਾ ਮਾਮਲਾ: ਮੇਅਰ ਦੇ ਦਫਤਰ ‘ਚ ਕੁਰਸੀ ਲਗਾ ਬੈਠੀ ਰਹੀ ਉਮਾ ਕੌਸ਼ਲ

Prabhjot Kaur
2 Min Read

ਸ਼ਿਮਲਾ: ਨਵੇਂ ਚੁਣੇ ਡਿਪਟੀ ਮੇਅਰ ਦੇ ਦਫ਼ਤਰ ਨੂੰ ਟਾਊਨ ਹਾਲ ਤੋਂ ਸਬਜ਼ੀ ਮੰਡੀ ਵਿੱਚ ਤਬਦੀਲ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਹੁੰ ਚੁੱਕਣ ਤੋਂ 3 ਦਿਨ ਬੀਤ ਜਾਣ ਤੋਂ ਬਾਅਦ ਵੀ ਡਿਪਟੀ ਮੇਅਰ ਉਮਾ ਕੌਸ਼ਲ ਦੇ ਦਫ਼ਤਰ ਨੂੰ ਟਾਊਨ ਹਾਲ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਹਨ।
ਬੁੱਧਵਾਰ ਨੂੰ ਵੀ ਹੁਕਮ ਨਾ ਮਿਲਣ ਕਾਰਨ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਹੋਰ ਗਰਮਾ ਗਿਆ ਹੈ।

ਮੇਅਰ ਸੁਰਿੰਦਰ ਚੌਹਾਨ ਨੇ ਆਪਣਾ ਚਾਰਜ ਸੰਭਾਲ ਲਿਆ ਹੈ ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਡਿਪਟੀ ਮੇਅਰ ਟਾਊਨ ਹਾਲ ਵਿੱਚ ਦਫ਼ਤਰ ਨਹੀਂ ਲੈ ਸਕੇ ਹਨ। ਡਿਪਟੀ ਮੇਅਰ ਉਮਾ ਕੌਸ਼ਲ ਬੁੱਧਵਾਰ ਨੂੰ ਵੀ ਸਰਕਾਰ ਵੱਲੋਂ ਕੋਈ ਹੁਕਮ ਨਾ ਮਿਲਣ ਤੋਂ ਬਾਅਦ ਦੁਪਹਿਰ ਬਾਅਦ ਮੇਅਰ ਦਫ਼ਤਰ ਪਹੁੰਚੀ ਅਤੇ ਮੇਅਰ ਸੁਰਿੰਦਰ ਚੌਹਾਨ ਦੇ ਨਾਲ ਉਨ੍ਹਾਂ ਲਈ ਵੱਖਰੀ ਕੁਰਸੀ ਦਾ ਪ੍ਰਬੰਧ ਕੀਤਾ ਗਿਆ। ਡਿਪਟੀ ਮੇਅਰ ਇੱਥੇ ਹੀ ਕਾਫੀ ਦੇਰ ਤੱਕ ਬੈਠੀ ਤੇ ਦਫ਼ਤਰ ਵਿੱਚ ਆਏ ਲੋਕਾਂ ਨਾਲ ਮੁਲਾਕਾਤ ਕੀਤੀ। ਸ਼ਿਮਲਾ ਦੇ ਐਸਪੀ ਵੀ ਮੇਅਰ ਨੂੰ ਮਿਲਣ ਲਈ ਟਾਊਨ ਹਾਲ ਪੁੱਜੇ। ਦੂਜੇ ਪਾਸੇ ਵਿਰੋਧੀ ਧਿਰ ਵੀ ਡਿਪਟੀ ਮੇਅਰ ਲਈ ਟਾਊਨ ਹਾਲ ਵਿੱਚ ਕਮਰਾ ਨਾ ਮਿਲਣ ਨੂੰ ਲੈ ਕੇ ਸਰਕਾਰ ’ਤੇ ਹਮਲੇ ਕਰ ਰਹੀ ਹੈ।

ਦੂਜੇ ਪਾਸੇ ਨਗਰ ਨਿਗਮ ਦੀ ਪਹਿਲੀ ਮਹੀਨਾਵਾਰ ਮੀਟਿੰਗ ਅਗਲੇ ਹਫ਼ਤੇ ਹੋਵੇਗੀ। ਇਸ ਮੀਟਿੰਗ ਵਿੱਚ ਵਿਧਾਇਕ ਹਰੀਸ਼ ਜਨਾਰਥਾ 2 ਰਾਜ ਮੰਤਰੀਆਂ ਸਣੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਨਗਰ ਨਿਗਮ ਦੇ 34 ਵਾਰਡਾਂ ਵਿੱਚ 3 ਵਿਧਾਨ ਸਭਾ ਹਲਕੇ ਹਨ। ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ ਕਸੁੰਮਤੀ ਤੋਂ, ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਸ਼ਿਮਲਾ ਦਿਹਾਤੀ ਤੋਂ, ਜਦਕਿ ਹਰੀਸ਼ ਜਨਾਰਥਾ ਸ਼ਹਿਰੀ ਤੋਂ ਵਿਧਾਇਕ ਹਨ, ਅਜਿਹੇ ‘ਚ ਤਿੰਨਾਂ ਨੂੰ ਨਵੇਂ ਚੁਣੇ ਗਏ ਨਿਗਮ ਹਾਊਸ ਦੀ ਬੈਠਕ ‘ਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment