ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਸਬੰਧੀ ਫ਼ੈਸਲਾ ਅਗਲੇ ਸਾਲ ਤੱਕ ਟਲਿਆ

TeamGlobalPunjab
2 Min Read

ਕੈਲਗਰੀ : ਹੰਬੋਲਟ ਬੱਸ ਹਾਦਸੇ ਦੇ ਮਾਮਲੇ ‘ਚ 8 ਸਾਲ ਦੀ ਸਜ਼ਾ ਭੁਗਤ ਰਹੇ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਡਿਪੋਰਟ ਕੀਤਾ ਜਾਵੇ ਜਾਂ ਨਹੀਂ, ਇਸ ਸਬੰਧੀ ਫ਼ੈਸਲਾ ਅਗਲੇ ਸਾਲ ਤੱਕ ਪੈ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਆਖਰੀ ਤਰੀਕ 28 ਨਵੰਬਰ ਤੈਅ ਕੀਤੀ ਗਈ ਸੀ ਪਰ ਇਸ ਨੂੰ ਇਕ ਮਹੀਨਾ ਵਧਾ ਦਿਤਾ ਗਿਆ ਹੈ।

ਕੈਲਗਰੀ ਦੇ ਇੰਮੀਗ੍ਰੇਸ਼ਨ ਵਕੀਲ ਮਾਈਕਲ ਗਰੀਨ ਨੇ ਦੱਸਿਆ ਕਿ ਅਸੀਂ ਹਰ ਜ਼ਰੂਰੀ ਦਸਤਾਵੇਜ਼ ਬਾਰਡਰ ਏਜੰਸੀ ਕੋਲ ਜਮ੍ਹਾਂ ਕਰਵਾ ਰਹੇ ਹਾਂ ਅਤੇ ਫ਼ੈਸਲਾ ਆਉਣ ਤੋਂ ਪਹਿਲਾਂ ਜੇ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਦਾਖ਼ਲ ਕਰਨੀ ਲਾਜ਼ਮੀ ਹੈ।

ਇਸ ਤੋਂ ਇਲਾਵਾ ਮਨੋਰੋਗ ਮਾਹਰ ਵੀ ਜਲਦ ਜਸਕੀਰਤ ਸਿੱਧੂ ਕੋਲ ਜਾ ਰਿਹਾ ਹੈ ਜੋ ਤੈਅ ਕਰੇਗਾ ਕਿ ਉਸ ਦੀ ਮਾਨਸਿਕ ਹਾਲਤ ਠੀਕ ਹੈ ਜਾਂ ਬੀਤੇ ਸਮੇਂ ਦੌਰਾਨ ਇਸ ਵਿਚ ਤਬਦੀਲੀਆਂ ਆਈਆਂ।

- Advertisement -

ਜ਼ਿਕਰਯੋਗ ਹੈ ਕਿ ਸਾਲ 2018 ‘ਚ ਜਸਕੀਰਤ ਸਿੰਘ ਸਿੱਧੂ ਸੈਮੀ-ਟਰੱਕ ਚਲਾ ਰਿਹਾ ਸੀ ਜਦੋਂ ਉਹ ਹਮਬੋਲਟ ਬਰੋਨੋਕੋਸ ਟੀਮ ਦੀ ਬੱਸ ਨਾਲ਼ ਟਕਰਾ ਗਿਆ। ਹਾਦਸਾ ਹਾਈਵੇ 35 ਤੇ ਹਾਈਵੇ 335 ਦੀ ਇੰਟਰਸੈਕਸ਼ਨ ‘ਤੇ ਵਾਪਰਿਆ। ਜਿਸ ‘ਚ 16 ਮੌਤਾਂ ਹੋ ਗਈਆਂ ਤੇ 13 ਜ਼ਖਮੀ ਹੋ ਗਏ ਸਨ।

ਸੁਣਵਾਈ ਦੌਰਾਨ ਹੀ ਸਾਹਮਣੇ ਆਇਆ ਕਿ ਸਿੱਧੂ ਨੇ ਲਾਲ ਬੱਤੀ ਦੀ ਉਲੰਘਣਾ ਕੀਤੀ ਸੀ, ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਾਲ਼ੇ ਇੰਟਰਸੈਕਸ਼ਨ ਤੋਂ ਪਹਿਲਾਂ 4 ਹੋਰ ਲਾਲ ਬੱਤੀਆਂ ਦੀ ਸਿੱਧੂ ਉਲੰਘਣਾ ਕਰਕੇ ਆਇਆ ਸੀ। ਇੱਥੋਂ ਤੱਕ ਕਿ ਜਸਕੀਰਤ ਸਿੱਧੂ ਨੇ ਓਵਰਸਾਈਜ਼ ਸਟੌਪ ਸਿਗਨਲ ਨੂੰ ਵੀ ਅਣਗੌਲਿਆ ਕੀਤਾ ਸੀ। ਜਦੋਂ ਇਹ ਹਾਦਸਾ ਵਾਪਰਿਆਸਿੱਧੂ 86 ਤੋਂ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ‘ਤੇ ਜਾ ਰਿਹਾ ਸੀ ।

Share this Article
Leave a comment