ਦੇਵਘਰ ਬਾਬਾਧਾਮ ਮੰਦਿਰ ‘ਚ ਭਗਦੜ, ਕਈ ਸ਼ਰਧਾਲੂ ਜ਼ਖ਼ਮੀ

TeamGlobalPunjab
2 Min Read

ਦੇਵਘਰ- ਇਸ ਸਮੇਂ ਦੀ ਵੱਡੀ ਖ਼ਬਰ ਝਾਰਖੰਡ ਦੇ ਦੇਵਘਰ ਜ਼ਿਲੇ ਤੋਂ ਆ ਰਹੀ ਹੈ ਜਿੱਥੇ ਬਾਬਾਧਾਮ ਮੰਦਰ ‘ਚ ਭਗਦੜ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ। ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਮੰਗਲਵਾਰ ਨੂੰ ਦੇਵਘਰ ‘ਚ ਸ਼ਰਧਾਲੂ ਦੀ ਆਮਦ ਰਹੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਇੱਕ ਮਹੀਨੇ ਤੋਂ ਕੀਤੇ ਗਏ ਪ੍ਰਬੰਧ ਪਲਾਂ ਵਿੱਚ ਹੀ ਢਹਿ-ਢੇਰੀ ਹੋ ਗਏ। ਮਾੜੇ ਪ੍ਰਬੰਧਾਂ ਕਾਰਨ ਦਰਸ਼ਨਮ ਕਾਊਂਟਰ ਨੇੜੇ ਕਈ ਵਾਰ ਭਗਦੜ ਮੱਚ ਗਈ, ਜਿਸ ਵਿੱਚ ਕਈ ਔਰਤਾਂ ਤੇ ਮਰਦ ਜ਼ਖ਼ਮੀ ਵੀ ਹੋਏ ਹਨ।

ਦੱਸਿਆ ਜਾ ਰਿਹਾ ਹੈ ਕਿ ਭੀੜ ਨੂੰ ਕਾਬੂ ਕਰਨ ਲਈ ਮੰਦਰ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ‘ਤੇ ਲਾਠੀਆਂ ਦੀ ਵਰਤੋਂ ਵੀ ਕੀਤੀ। ਕਈ ਘੰਟਿਆਂ ਤੱਕ ਹਫੜਾ-ਦਫੜੀ ਮੱਚੀ ਰਹੀ। ਇਸ ਮੌਕੇ ਪੂਜਾ ਅਤੇ ਦਰਸ਼ਨਾਂ ਲਈ ਪਹੁੰਚੇ ਬੜਕਾਗਾਓਂ ਦੀ ਵਿਧਾਇਕ ਅੰਬਾ ਪ੍ਰਸਾਦ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ।

ਇਸ ਦੌਰਾਨ ਮੰਦਰ ਦੇ ਪ੍ਰਬੰਧਕ ਦੀ ਅੰਬਾ ਪ੍ਰਸਾਦ ਨਾਲ ਬਹਿਸ ਹੋਣ ਲਗੀ। ਇਸ ਦੇ ਨਾਲ ਹੀ ਜਦੋਂ ਅੰਬਾ ਪ੍ਰਸਾਦ ਜ਼ਖਮੀਆਂ ਨੂੰ ਮਿਲਣ ਪਹੁੰਚੀ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਸਾਰੇ ਮਾਮਲੇ ਦੀ ਸ਼ਿਕਾਇਤ ਕਰਨ ਲਈ ਐੱਸ.ਡੀ.ਓ. ਕੋਲ ਪਹੁੰਚੀ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਸ ਤੋਂ ਬਾਅਦ ਵਿਧਾਇਕ ਅੰਬਾ ਪ੍ਰਸਾਦ ਨੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਇੱਥੇ ਸ਼ਰਧਾਲੂਆਂ ਲਈ ਪ੍ਰਬੰਧ ਠੀਕ ਨਹੀਂ ਹਨ। ਇੱਕ ਵਿਧਾਇਕ ਹੋਣ ਅਤੇ ਜਨਤਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਿਹਾਜ਼ ਨਾਲ ਜਦੋਂ ਇੱਥੇ ਪਹੁੰਚੀ ਤਾਂ ਦੇਵਘਰ ਦੇ ਐਸ.ਡੀ.ਓ ਦਿਨੇਸ਼ ਕੁਮਾਰ ਯਾਦਵ ਅਤੇ ਮੰਦਰ ਦੇ ਪ੍ਰਬੰਧਕ ਰਮੇਸ਼ ਪਰਿਹਾਰ ਮੇਰੇ ਨਾਲ ਬਹਿਸ ਕਰਨ ਲੱਗੇ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਪੱਧਰ ‘ਤੇ ਸ਼ਿਕਾਇਤ ਦਰਜ ਕਰਵਾਉਣਗੇ। ਮੰਦਰ ਦੇ ਪ੍ਰਬੰਧ ਮੁਕੰਮਲ ਨਹੀਂ ਹਨ। ਪ੍ਰਸ਼ਾਸਨ ਸਿਰਫ਼ ਵੀ.ਵੀ.ਆਈ.ਪੀ ਅਤੇ ਵੀ.ਆਈ.ਪੀ ਲਈ ਰਹਿ ਗਿਆ ਹੈ, ਇੱਥੇ ਆਮ ਸ਼ਰਧਾਲੂਆਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment