ਵਰਲਡ ਡੈਸਕ – ਜਾਰਜੀਆ ‘ਚ ਸੈਨੇਟ ਦੀਆਂ ਦੋ ਸੀਟਾਂ ‘ਤੇ ਹੋਈਆਂ ਚੋਣਾਂ ਤੋਂ ਬਾਅਦ, ਇਨ੍ਹਾਂ ‘ਚੋਂ ਇਕ ‘ਤੇ ਡੈਮੋਕਰੇਟਿਕ ਪਾਰਟੀ ਦੇ ਰਾਫੇਲ ਵਾਰਨੋਕ ਦੀ ਜਿੱਤ ਦਾ ਫ਼ੈਸਲਾ ਕੀਤਾ ਗਿਆ ਹੈ। ਦੂਜੀ ਸੀਟ ‘ਤੇ ਜਿੱਤ ਦਾ ਮੁਕਾਬਲਾ ਚੱਲ ਰਿਹਾ ਹੈ ਤੇ ਪਾਰਟੀ ਦੇ ਜੌਨ ਓਸੌਫ ਥੋੜ੍ਹੇ ਫਰਕ ਨਾਲ ਅੱਗੇ ਹਨ। ਇਹ ਦੋਵੇਂ ਸੀਟਾਂ ਜਿੱਤਣ ਨਾਲ ਡੈਮੋਕ੍ਰੇਟਸ ਨੂੰ ਸੈਨੇਟ ‘ਚ ਬਿਠਾਇਆ ਜਾਵੇਗਾ।
ਦੱਸਣਯੋਗ ਹੈ ਕਿ ਸੈਨੇਟ ਦੀਆਂ ਸੀਟਾਂ ਲਈ ਬੀਤੇ ਮੰਗਲਵਾਰ ਨੂੰ ਵੋਟਾਂ ਪਈਆਂ ਤੇ ਬੁੱਧਵਾਰ ਨੂੰ ਹੋਈ ਗਿਣਤੀ ਦੌਰਾਨ ਨਤੀਜਿਆਂ ਦਾ ਐਲਾਨ ਕੀਤਾ ਗਿਆ। ਰਾਫੇਲ ਵਾਰਨੋਕ ਜਾਰਜੀਆ ਦੇ ਨਾਲ ਦੱਖਣੀ ਅਮਰੀਕਾ ਤੋਂ ਸੈਨੇਟਰ ਚੁਣਿਆ ਜਾਣ ਵਾਲਾ ਪਹਿਲਾ ਕਾਲਾ ਬਣ ਗਿਆ। ਰਾਫੇਲ ਅਟਲਾਂਟਾ ‘ਚ ਇੱਕ ਚਰਚ ‘ਚ ਪਾਦਰੀ ਹੈ। ਰਾਫੇਲ ਨੇ ਰਿਪਬਲੀਕਨ ਕੈਲੀ ਲੋਫਲਰ ਨੂੰ ਹਰਾਇਆ ਹੈ। ਰਾਫੇਲ ਨੂੰ 22 ਲੱਖ 23 ਹਜ਼ਾਰ 649 ਅਰਥਾਤ 50.6% ਵੋਟਾਂ ਮਿਲੀਆਂ ਹਨ।
ਇਸ ਤੋਂ ਇਲਾਵਾ ਦੂਜੀ ਸੀਟ ਵੀ ਡੈਮੋਕਰੇਟਿਕ ਪਾਰਟੀ ਦੇ ਹਿੱਸੇ ਆਉਂਦੀ ਹੈ ਤਾਂ ਇਸ ਨੂੰ ਸੈਨੇਟ ‘ਚ ਬਹੁਮਤ ਮਿਲ ਜਾਵੇਗਾ। ਇਸਦੇ ਨਾਲ ਇਸ ਦੇ ਮੈਂਬਰਾਂ ਦੀ ਗਿਣਤੀ ਵਧ ਕੇ 50 ਹੋ ਜਾਵੇਗੀ। ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਕਰਕੇ ਸੈਨੇਟ ‘ਤੇ ਡੈਮੋਕਰੇਟਸ ਕਬਜ਼ਾ ਹੋਣਾ ਨਿਸ਼ਚਿਤ ਹੈ, ਕਿਉਂਕਿ ਬਰਾਬਰ ਹੋਣ ਦੀ ਸਥਿਤੀ ‘ਚ, ਉਪ-ਰਾਸ਼ਟਰਪਤੀ ਦੀ ਵੋਟ ਨਾਲ ਫੈਸਲਾ ਕੀਤਾ ਜਾਂਦਾ ਹੈ।
ਜਾਰਜੀਆ ਨੂੰ ਰਿਪਬਲੀਕਨ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਤੇ 1992 ਤੋਂ ਲੈ ਕੇ ਪਾਰਟੀ ਇੱਥੇ ਕਦੇ ਨਹੀਂ ਹਾਰੀ ਸੀ। ਇਸ ਵਾਰ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਡੈਮੋਕਰੇਟ ਜੋਅ ਬਾਇਡਨ ਤੋਂ ਸਿਰਫ 11,779 ਨਾਲ ਹਾਰ ਗਏ। ਰਾਫੇਲ ਦੀ ਜਿੱਤ ਡੈਮੋਕਰੇਟਿਕ ਪਾਰਟੀ ਲਈ ਵੱਡੀ ਪ੍ਰਾਪਤੀ ਹੈ। 2000 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਜਾਰਜੀਆ ‘ਚ ਡੈਮੋਕਰੇਟ ਸੈਨੇਟਰ ਚੁਣਿਆ ਗਿਆ ਹੈ।