Omicron ਤੇ Delta ਤੋਂ ਬਣਿਆ ਕੋਰੋਨਾ ਦਾ ਨਵਾਂ ਵੈਰੀਐਂਟ Deltacron, 25 ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਭਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਓਮੀਕਰੋਨ ਤੋਂ ਬਾਅਦ ਹੁਣ ਦੇਸ਼ ‘ਚ ਕੋਰੋਨਾ ਦਾ ਇੱਕ ਹੋਰ ਨਵਾਂ ਵੈਰੀਐਂਟ ਸਾਹਮਣੇ ਆਇਆ ਹੈ। ਇਸ ਵੈਰੀਐਂਟ ਦਾ ਨਾਮ ਡੇਲਟਾਕਰੌਨ (Deltacron) ਦੱਸਿਆ ਜਾ ਰਿਹਾ ਹੈ ਤੇ ਇਹ ਕੋਰੋਨਾ ਦੇ ਮੌਜੂਦਾ ਵੈਰੀਐਂਟ ਡੇਲਟਾ ਅਤੇ ਓਮੀਕਰੌਨ ਨਾਲ ਮਿਲ ਕੇ ਬਣਿਆ ਹੈ।

ਰਿਪੋਰਟਾਂ ਮੁਤਾਬਕ ਸਾਈਪ੍ਰਸ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਦੇ ਪ੍ਰੋਫੈਸਰ ਅਤੇ ਬਾਇਓਟੈਕਨਾਲੋਜੀ ਅਤੇ ਅਣੂ ਵਾਇਰੋਲੋਜੀ ਦੀ ਪ੍ਰਯੋਗਸ਼ਾਲਾ ਦੇ ਮੁਖੀ ਲਿਓਨਡੀਓਸ ਕੋਸਟ੍ਰਿਕਿਸ ਨੇ ਸਾਈਪ੍ਰਸ ਵਿੱਚ ਡੇਲਟਾਕਰੌਨ ਦੀ ਖੋਜ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕੋਸਟ੍ਰਿਕਿਸ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਵਾਇਰਸ ਦੇ 25 ਕੇਸ ਮਿਲੇ ਹਨ।

ਓਮੀਕਰੋਨ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਕੋਰੋਨਾ ਦਾ ਰੂਪ ਮੰਨਿਆ ਜਾ ਰਿਹਾ ਹੈ, ਜਦਕਿ ਡੈਲਟਾ ਨੇ ਪਿਛਲੇ ਸਾਲ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਅਜਿਹੇ ‘ਚ ਇਨ੍ਹਾਂ ਦੇ ਮਿਕਸਡ ਨਵੇਂ ਵੇਰੀਐਂਟ ਦਾ ਕੀ ਖਤਰਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਡੈਲਟਾਕਰੋਨ ਵੇਰੀਐਂਟ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਓਮੀਕਰੋਨ ਦੁਨੀਆਂ ਭਰ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨਾਲ ਕੋਵਿਡ-19 ਦੇ ਮਾਮਲਿਆਂ ‘ਚ ਵਾਧਾਹੋ ਰਿਹਾ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ‘ਚ ਰੋਜ਼ਾਨਾ 6,00,000 ਤੋਂ ਵੱਧ ਨਵੇਂ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ।

- Advertisement -

Share this Article
Leave a comment