ਦੇਸ਼ ਨੂੰ ਤੋਹਫੇ ‘ਚ ਦਿੱਤੀਆਂ 9 ਵੰਦੇ ਭਾਰਤ ਟਰੇਨਾਂ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ

Rajneet Kaur
2 Min Read

ਨਿਊਜ਼ ਡੈਸਕ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ 9 ਵੰਦੇ ਭਾਰਤ ਟ੍ਰੇਨਾਂ ਦਾ ਤੋਹਫਾ ਦਿੱਤਾ ਹੈ। ਇਹ 9 ਵੰਦੇ ਭਾਰਤ ਟਰੇਨਾਂ 11 ਰਾਜਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਟਰੇਨਾਂ ਰਾਹੀਂ ਨਾ ਸਿਰਫ਼ ਇਨ੍ਹਾਂ ਸਾਰੇ ਰਾਜਾਂ ਵਿੱਚ ਯਾਤਰਾ ਦਾ ਸਮਾਂ ਘਟੇਗਾ, ਸਗੋਂ ਸੰਪਰਕ ਵੀ ਵਧੇਗਾ। PM ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਵੰਦੇ ਭਾਰਤ ਟਰੇਨਾਂ ਪਹਿਲਾਂ ਹੀ ਦੇਸ਼ ਭਰ ਵਿੱਚ ਕਈ ਰੂਟਾਂ ‘ਤੇ ਚੱਲ ਰਹੀਆਂ ਹਨ। ਅਜਿਹੇ ‘ਚ ਇਨ੍ਹਾਂ ਟਰੇਨਾਂ ਨਾਲ ਵੰਦੇ ਭਾਰਤ ਟਰੇਨਾਂ ਦਾ ਫਲੀਟ ਵੀ ਵੱਡਾ ਹੋਣ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਟਰੇਨਾਂ ਆਪਣੇ ਰੂਟਾਂ ‘ਤੇ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣਗੀਆਂ ਅਤੇ ਯਾਤਰੀਆਂ ਦਾ ਕਾਫੀ ਸਮਾਂ ਬਚੇਗਾ। ਇਨ੍ਹਾਂ ਵਿੱਚ ਉਦੈਪੁਰ-ਜੈਪੁਰ, ਤਿਰੂਨੇਲਵੇਲੀ-ਚੇਨਈ, ਹੈਦਰਾਬਾਦ-ਬੈਂਗਲੁਰੂ, ਵਿਜੇਵਾੜਾ-ਚੇਨਈ, ਪਟਨਾ-ਹਾਵੜਾ, ਕਾਸਰਗੋਡ-ਤਿਰੂਵਨੰਤਪੁਰਮ, ਰੁਰਕੇਲਾ-ਪੁਰੀ, ਰਾਂਚੀ-ਹਾਵੜਾ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈਸ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਜਿਹੜੀਆਂ ਰੇਲ ਗੱਡੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਹ ਪੁਰੀ, ਮਦੁਰਾਈ ਅਤੇ ਤਿਰੂਪਤੀ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੀਆਂ। ਵਰਤਮਾਨ ਵਿੱਚ, ਇਹ ਭਾਰਤ ਵਿੱਚ ਸਭ ਤੋਂ ਤੇਜ਼ ਰੇਲਗੱਡੀ ਹੈ ਅਤੇ ਸਿਰਫ 52 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪਹੁੰਚ ਜਾਂਦੀ ਹੈ।

PM ਮੋਦੀ ਨੇ ਕਿਹਾ ਕਿ 25 ‘ਵੰਦੇ ਭਾਰਤ’ ਰੇਲ ਗੱਡੀਆਂ ਚੱਲ ਰਹੀਆਂ ਹਨ, ਹੁਣ 9 ਹੋਰ ਰੇਲ ਗੱਡੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਰੇਲ ਗੱਡੀਆਂ ਦੇਸ਼ ਦੇ ਸਾਰੇ ਹਿੱਸਿਆਂ ਨੂੰ ਜੋੜਨਗੀਆਂ। ਬੁਨਿਆਦੀ ਢਾਂਚੇ ਦੇ ਵਿਕਾਸ ਦੀ ਰਫ਼ਤਾਰ ਅਤੇ ਪੈਮਾਨਾ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨਾਲ ਮੇਲ ਖਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share This Article
Leave a Comment