ਅਮਰੀਕਾ: ਡੈਲਟਾ ਏਅਰਲਾਈਨ ਬਿਨਾਂ ਕੋਰੋਨਾ ਵੈਕਸੀਨ ਲੱਗੇ ਕਰਮਚਾਰੀਆਂ ਤੋਂ ਲਵੇਗੀ 200 ਡਾਲਰ

TeamGlobalPunjab
1 Min Read

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਅਮਰੀਕਾ ਦੀ ਡੈਲਟਾ ਏਅਰ ਲਾਈਨਜ਼ ਕੰਪਨੀ ਕੋਰੋਨਾ ਟੀਕਾਕਰਨ ਦੇ ਚਲਦਿਆਂ ਆਪਣੇ ਬਿਨਾਂ ਕੋਰੋਨਾ ਟੀਕਾ ਲੱਗੇ ਕਰਮਚਾਰੀਆਂ ਤੋਂ 200 ਡਾਲਰ ਪ੍ਰਤੀ ਮਹੀਨਾ ਚਾਰਜ ਵਸੂਲ ਕਰੇਗੀ।

ਏਅਰਲਾਈਨ ਦੇ ਸੀ ਈ ਓ ਅਨੁਸਾਰ ਕੰਪਨੀ ਨੂੰ ਕੋਰੋਨਾ ਪੀੜਤ ਕਰਮਚਾਰੀ ਲਈ ਹਸਪਤਾਲ ਵਿੱਚ ਤਕਰੀਬਨ 40,000 ਡਾਲਰ ਖਰਚਣੇ ਪੈਂਦੇ ਹਨ। ਇਸਦੇ ਇਲਾਵਾ ਕੰਪਨੀ ਦੇ ਉਹ ਸਾਰੇ ਕਰਮਚਾਰੀ ਜੋ ਹਾਲ ਹੀ ਦੇ ਹਫਤਿਆਂ ਵਿੱਚ ਵਾਇਰਸ ਲਈ ਹਸਪਤਾਲ ਵਿੱਚ ਦਾਖਲ ਹੋਏ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲਗਾਇਆ ਗਿਆ ਸੀ। ਕੰਪਨੀ ਅਨੁਸਾਰ ਬਿਨਾਂ ਟੀਕਾਕਰਨ ਦੇ ਕਰਮਚਾਰੀਆਂ ਨੂੰ 12 ਸਤੰਬਰ ਤੋਂ ਹਫਤਾਵਾਰੀ ਟੈਸਟ ਕਰਨ ਦੀ ਜ਼ਰੂਰਤ ਵੀ ਹੋਵੇਗੀ।

ਬਿਨਾਂ ਟੀਕੇ ਲੱਗੇ ਕਰਮਚਾਰੀਆਂ ਲਈ ਇਹ 200 ਡਾਲਰ ਦਾ ਸਰਚਾਰਜ ਜੋ ਕਿ ਨਵੰਬਰ ਵਿੱਚ ਸ਼ੁਰੂ ਹੋਵੇਗਾ ਅਤੇ ਕੰਪਨੀ ਦੀਆਂ  ਸਾਰੀਆਂ ਇਨਡੋਰ ਥਾਵਾਂ ‘ਤੇ ਫੇਸ ਮਾਸਕ ਪਾਉਣੇ ਪੈਣਗੇ। ਇਸਦੇ ਨਾਲ ਹੀ ਅਮਰੀਕਾ ਦੀਆਂ ਪ੍ਰਮੁੱਖ ਏਅਰਲਾਈਨ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ।

Share this Article
Leave a comment