ਵਰ੍ਹਦੇ ਮੀਂਹ ਦੌਰਾਨ ਦਿੱਲੀ ਬਾਰਡਰ ‘ਤੇ ਕਿੰਝ ਡਟੇ ਸਨ ਕਿਸਾਨ, ਦੇਖੋ ਭਾਵੁਕ ਕਰਦੀਆਂ ਤਸਵੀਰਾਂ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾ ਦੇ ਅੰਦੋਲਨ ਦਾ ਅੱਜ 40ਵਾਂ ਦਿਨ ਹੈ। ਬੀਤੀ ਰਾਤ ਅੰਦੋਲਨਕਾਰੀ ਕਿਸਾਨ ਲਈ ਇਮਤਿਹਾਨ ਦੀ ਘੜੀ ਨਾਲੋ ਘੱਟ ਨਹੀਂ ਸੀ। ਤੇਜ਼ ਮੀਂਹ ਅਤੇ ਵਧੀ ਠੰਢ ਨੇ ਦਿੱਲੀ ਅੰਦੋਲਨ ਦੇ ਹਾਲਾਤ ਵਿਗਾੜ ਦਿੱਤੇ ਹਨ। ਪਰ ਇਸੇ ਵਿਚਾਲੇ ਕਿਸਾਨ ਡਟੇ ਹੋਏ ਹਨ। ਮੀਂਹ ਵਿਚਾਲੇ ਕਿਸਾਨ ਕਿਵੇਂ ਡਟੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ –

ਕਿਸਾਨਾਂ ਦੀ ਸਟੇਜ ਦੇ ਸਾਹਮਣੇ ਵੀ ਪੂਰਾ ਪਾਣੀ ਭਰ ਗਿਆ। ਨੌਜਵਾਨਾ ਸਵੇਰ ਤੋਂ ਹੀ ਪਾਣੀ ਨੂੰ ਬਾਹਰ ਕੱਢਣ ‘ਚ ਲੱਗੇ ਹਨ।

ਮੀਂਹ ਪੈਣ ਕਾਰਨ ਕਿਸਾਨਾਂ ਦੇ ਟੈਂਟਾਂ ਵਿੱਚ ਪਾਣੀ ਭਰ ਗਿਆ। ਫਿਲਹਾਲ, ਕਿਸਾਨਾਂ ਨੇ ਆਪਣੇ ਤੰਬੂਆਂ ਦਾ ਪਾਣੀ ਕੱਢ ਦਿੱਤਾ ਹੈ।

ਪ੍ਰਦਰਸ਼ਨਕਾਰੀ ਨੇ ਦੱਸਿਆ,”ਤਿਰਪਾਲ ਅਤੇ ਜੋ ਕੁਝ ਵੀ ਅਸੀਂ ਲੈ ਕੇ ਆਏ ਹਾਂ, ਉਸ ਨਾਲ ਠੰਡ ਅਤੇ ਮੀਂਹ ਤੋਂ ਆਪਣਾ ਬਚਾਅ ਕਰ ਰਹੇ ਹਾਂ।”

ਇੱਕ ਕਿਸਾਨ ਨੇ ਕਿਹਾ, ‘ਮੀਂਹ ਸਾਡੀਆਂ ਫਸਲਾਂ ਲਈ ਚੰਗਾ ਹੈ। ਜਦੋਂ ਅਸੀਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਾਂ, ਅਸੀਂ ਭਿੱਜ ਜਾਂਦੇ ਹਾਂ, ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਇੱਥੇ ਬਾਰਸ਼ ਦਾ ਸਾਹਮਣਾ ਕਰ ਰਹੇ ਹਾਂ।

ਪਹਿਲਾਂ ਹੀ ਠੰਢੀਆਂ ਰਾਤਾਂ ਸੜਕਾਂ ‘ਤੇ ਗੁਜ਼ਾਰ ਰਹੇ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪੈ ਰਹੀ ਹੈ ਪਰ ਉਹ ਇਸ ਨੂੰ ਵੀ ਸਕਾਰਾਤਮਕ ਤਰੀਕੇ ਨਾਲ ਲੈ ਰਹੇ ਹਨ।

ਜਿਨ੍ਹਾਂ ਟੈਂਟਾਂ ਵਿੱਚ ਕਿਸਾਨ ਰਹਿ ਰਹੇ ਹਨ, ਉਹ ਵਾਟਰਪਰੂਫ ਹਨ ਪਰ ਉਹ ਠੰਢ ਤੇ ਪਾਣੀ ਖੜਨ ਦੀ ਸਮੱਸਿਆ ਤੋਂ ਬਚਾਅ ਨਹੀਂ ਕਰ ਸਕਦੇ।

ਕੁੱਝ ਥਾਵਾਂ ’ਤੇ ਪਾਣੀ ਭਰ ਗਿਆ ਹੈ ਤੇ ਪਖਾਨਿਆਂ ਦੇ ਵੀ ਢੁਕਵੇਂ ਪ੍ਰਬੰਧ ਨਹੀਂ ਹਨ।

Share This Article
Leave a Comment