ਦਿੱਲੀ ਪੁਲਿਸ ਨੇ ਟਰੈਕਟਰ ਪਰੇਡ ਦਾ ਰੂਟ ਮੈਪ ਕੀਤਾ ਜਾਰੀ, ‘ਮਾਰਚ ਦੌਰਾਨ ਪਾਕਿਸਤਾਨ ਕਰ ਸਕਦਾ ਗੜਬੜੀ’

TeamGlobalPunjab
2 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਜਿਸ ਨੂੰ ਦਿੱਲੀ ਪੁਲਿਸ ਨੇ ਸ਼ਰਤਾਂ ਦੇ ਤਹਿਤ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਕਮੀਸ਼ਨਰ ਦੀਪੇਂਦਰ ਪਾਠਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਤਿੰਨ ਥਾਵਾਂ ‘ਤੇ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ। ਕਿਸਾਨ ਆਪਣੀ ਪਰੇਡ ਟਿਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰ ‘ਤੇ ਹੀ ਕੱਢ ਸਕਣਗੇ। ਇਸ ਦੇ ਲਈ ਟਿਕਰੀ ਬਾਰਡਰ ‘ਤੋਂ 63 ਕਿਲੋਮੀਟਰ ਦਾ ਰੂਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿੰਘੂ ਬਾਰਡਰ ਤੋਂ 62 ਕਿਲੋਮੀਟਰ ਅਤੇ ਗਾਜੀਪੁਰ ਬਾਰਡਰ ਤੋਂ 47 ਕਿਲੋਮੀਟਰ ਦਾ ਰੂਟ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਦਿੱਲੀ ਦੇ ਅੰਦਰ 100 ਕਿਲੋਮੀਟਰ ਤਕ ਕਿਸਾਨ ਪਰੇਡ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਕਿਹਾ ਕਿ ਮਾਰਚ ਸਬੰਧੀ ਸਿਰਫ਼ 26 ਜਨਵਰੀ ਲਈ ਹੀ ਪਰਮਿਸ਼ਨ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਕਿਸਾਨ ਟਰੈਕਟਰ ਪਰੇਡ ਵਿੱਚ ਮਾਹੌਲ ਨੂੰ ਖਰਾਬ ਕਰਨ ਦੇ ਇਨਪੁੱਟ ਵੀ ਮਿਲੇ ਹਨ। ਜਿਸ ਤਹਿਤ ਪਾਕਿਸਤਾਨ ਨੇ 13 ਜਨਵਰੀ ਤੋਂ 17 ਜਨਵਰੀ ਵਿਚਾਲੇ ਨਵੇਂ 308 ਟਵੀਟਰ ਖਾਤੇ ਬਣਾਏ ਹਨ। ਇਸ ਲਈ ਦਿੱਲੀ ਪੁਲਿਸ ਕਿਸਾਨ ਪਰੇਡ ‘ਤੇ ਸਖ਼ਤ ਨਿਗਰਾਨੀ ਰੱਖੇਗੀ।

ਦਿੱਲੀ ਪੁਲਿਸ ਦੇ ਸਪੈਸ਼ਲ ਕਮੀਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਦਿੱਲੀ ਵੱਲ ਟਰੈਕਟਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੌਜੁਦਾ ਭੀੜ ਨੂੰ ਦੇਖਦੇ ਹੋਏ ਮਾਮੂਲੀ ਅੰਦਾਜ਼ਾ ਲਗਾਇਆ ਗਿਆ ਕਿ ਟਿਕਰੀ ਬਾਰਡਰ ‘ਤੇ 7 ਤੋਂ 8 ਹਜ਼ਾਰ ਟਰੈਕਟਰ ਪਹੰੁਚ ਗਏ ਹਨ। ਇਸ ਤੋਂ ਇਲਾਵਾ ਸਿੰਘੂ ਬਾਰਡਰ ‘ਤੇ 5 ਤੋਂ 6 ਹਜ਼ਾਰ ਦੀ ਗਿਣਤੀ ਵਿੱਚ ਟਰੈਟਕਰ ਹਨ ਅਤੇ ਗਾਜੀਪੁਰ ਬਾਰਡਰ ‘ਤੇ ਇੱਕ ਹਜ਼ਾਰ ਦੇ ਕਰੀਬ ਟਰੈਕਟਰ ਮੌਜੂਦ ਹਨ।

- Advertisement -

Share this Article
Leave a comment