ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੋ ਢਾਈ ਮਹੀਨੇ ਪਏ ਹੋਏ ਨੇ ਪਰ ਆਪ ਸੁਪਰੀਮੋ ਕੇਜਰੀਵਾਲ ਨੇ ਤਿਆਰੀਆ ਹੁਣੇ ਸ਼ੁਰੂ ਕਰ ਦਿੱਤੀਆਂ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਅੱਜ ਦਿੱਲੀ ਅੰਦਰ 80 ਹਜ਼ਾਰ ਹੋਰ ਬਜ਼ੁਰਗਾਂ ਨੂੰ ਨਵੀਂ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਹੈ।
ਜਾਣਕਾਰੀ ਦਿੰਦਿਆ ਆਪ ਸੁਪਰੀਮੋ ਨੇ ਕਿਹਾ ਕਿ ਜਦੋਂ ਦਿੱਲੀ ‘ਚ ਸਾਡੀ ਸਰਕਾਰ ਬਣੀ ਤਾਂ ਰਾਜਧਾਨੀ ਅੰਦਰ 3 ਲੱਖ 32 ਬਜ਼ੁਰਗ ਪੈਨਸ਼ਨ ਲੈ ਰਹੀ ਸੀ, ਜਿਸ ਵਿੱਚ ਵਾਧਾ ਕਰਦੇ ਹੋਏ ਅਸੀਂ ਹੁਣ ਤੱਕ ਸਾਢੇ ਚਾਰ ਲੱਖ ਬਜ਼ੁਰਗਾਂ ਨੂੰ ਇਸ ਦਾ ਫਾਇਦਾ ਦਿੱਤਾ ਅਤੇ ਇਸ ਅੰਕੜੇ ਵਿੱਚ ਹੋਰ ਵਾਧਾ ਕਰਦਿਆਂ ਅਸੀਂ 80 ਹਜ਼ਾਰ ਹੋਰ ਬਜ਼ੁਰਗਾਂ ਪੈਨਸ਼ਨ ਦੇਣ ਜਾ ਰਹੇ ਹਾਂ, ਜਿਸ ਤੋਂ ਬਾਅਦ ਹੁਣ ਦਿੱਲੀ ਵਿੱਚ ਕਰੀਬ 5 ਲੱਖ 30 ਹਜ਼ਾਰ ਬਜ਼ੁਰਗ ਪੈਨਸ਼ਨ ਦੇ ਹੱਕਦਾਰ ਹੋਣੇ।
ਦਿੱਲੀ ਵਿਧਾਨ ਸਭਾ ਦਾ ਕਾਜ਼ਕਾਲ 23 ਫਰਵਰੀ 2025 ਨੂੰ ਖਤਮ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਪਹਿਲਾਂ ਦਿੱਲੀ ਵਿੱਚ ਚੋਣਾ ਹੋਣੀਆਂ ਹਨ। ਆਪ ਆਦਮੀ ਪਾਰਟੀ ਨੇ 11 ਉਮੀਦਵਾਰਾਂ ਨੂੰ ਦੀ ਪਹਿਲੀ ਲਿਸਟ ਵੀ ਜਾਰੀ ਕਰ ਦਿੱਤੀ ਸੀ। ਹਲਾਂਕਿ ਇਸ ਸੂਚੀ ‘ਚ ਆਪਣੇ ਘੱਟ ‘ਤੇ ਬਾਹਰੀ ਜਿਅਦਾ ਸਨ। 3 ਭਾਜਪਾ ਤੋਂ ਆਏ ਅਤੇ 3 ਕਾਂਗਰਸੀ ਤੋਂ ਆਏ ਲੀਡਰਾਂ ਨੂੰ ਟਿਕਟਾ ਦਿੱਤੀਆਂ ਗਈਆਂ। ਅਰਵਿੰਦ ਕੇਜਰੀਵਾਲ ਦੀ ਇਹ ਵੀ ਇੱਕ ਦੂਰਦਰਸ਼ੀ ਸਿਆਸੀ ਚਾਲ ਹੈ। ਇੱਕ ਤਾਂ ਵਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਪੱਟ ਲਿਆ ਤੇ ਦੂਜਾ ਇਹਨਾਂ ਲੀਡਰਾਂ ਨੂੰ ਟਿਕਟਾਂ ਦੇ ਕੇ ਪਾਰਟੀ ਅੰਦਰ ਪੈਦਾ ਹੋਣ ਵਾਲੀਆਂ ਬਾਗੀ ਸੁਰਾਂ ਦਾ ਵੀ ਅੰਦਾਜ਼ਾ ਲਾ ਲਿਆ ਕਿ ਕੋਈ ਵਿਰੋਧ ਕਰਦਾ ਹੈ ਜਾ ਨਹੀਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।