ਦਿੱਲੀ ਸਰਕਾਰ ਨੇ ਅੰਡਰੇਜ ਡਰਿੰਕਿੰਗ ਖਿਲਾਫ ਸ਼ੁਰੂ ਕੀਤੀ ਨਵੀਂ ਮੁਹਿੰਮ

TeamGlobalPunjab
1 Min Read

ਨਵੀਂ ਦਿੱਲੀ:- ਦਿੱਲੀ ਸਰਕਾਰ ਨੇ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਘਟਾ ਦਿੱਤੀ ਹੈ। 25 ਸਾਲਾਂ ਤੋਂ ਘਟਾ ਕੇ ਇਸ ਨੂੰ 21 ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਅਜਿਹੀ ਜਗ੍ਹਾ  ‘ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਜਿਥੇ ਸ਼ਰਾਬ ਵਰਤੀ ਜਾਂਦੀ ਹੈ।

ਦਿੱਲੀ ਸਰਕਾਰ ਨੇ ਅੰਡਰੇਜ ਡਰਿੰਕਿੰਗ ਖਿਲਾਫ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਹੈ। 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਲਾਜ਼ਮੀ ਆਈਡੀ ਕਾਰਡ ਜਾਂਚ ਕੀਤੀ ਜਾਏਗੀ। ਇਸਦੇ ਨਾਲ ਹੀ, ਰਾਸ਼ਟਰੀ ਰਾਜਧਾਨੀ  ‘ਚ ਅਗਿਆਤ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਇਸਤੋਂ ਇਲਾਵਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੁਝ ਖੇਤਰ ਓਵਰ ਸਰਵਡ ਹਨ ਤੇ ਕੁਝ ਅੰਡਰ ਸਰਵਡ ਹਨ, ਜਿਸ ਕਰਕੇ ਲੀਕਰ ਮਾਫੀਆ ਦਾ ਕਾਰੋਬਾਰ ਚਲਦਾ ਹੈ। 20 ਪ੍ਰਤੀਸ਼ਤ ਦਿੱਲੀ ਓਵਰ ਸਰਵਡ ਹੈ, ਜਿੱਥੇ ਘਰਾਂ ‘ਚ ਕਾਰੋਬਾਰ ਚਲਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸ਼ਰਾਬ ਦੀਆਂ ਦੁਕਾਨਾਂ ਦਿੱਲੀ  ‘ਚ ਨਹੀਂ ਖੁੱਲ੍ਹਣਗੀਆਂ। ਕੁਆਲਟੀ ਦੀ ਪਰਖ ਕੀਤੀ ਜਾਵੇਗੀ।

TAGGED: , , ,
Share this Article
Leave a comment