ਦਿੱਲੀ ਸਰਕਾਰ ਨੇ 80 ਨਵੀਆਂ ਏਸੀ ਬੱਸਾਂ ਦਾ ਦਿੱਤਾ ਤੋਹਫਾ

TeamGlobalPunjab
1 Min Read

 ਨਵੀਂ ਦਿੱਲੀ: ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਬੁੱਧਵਾਰ ਨੂੰ ਰਾਜਘਾਟ ਕਲੱਸਟਰ ਡਿਪੂ ਤੋਂ 80 ਏਸੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਦੱਸ ਦੇਈਏ ਕਿ ਇਹ ਸਾਰੀਆਂ AC ਬੱਸਾਂ ਹਨ ਜਿਨ੍ਹਾਂ ਵਿੱਚ ਸੀਸੀਟੀਵੀ ਦੇ ਨਾਲ ਪੈਨਿਕ ਬਟਨ ਸਮੇਤ ਕਈ ਐਡਵਾਂਸ ਫੀਚਰ ਹਨ।

ਟਰਾਂਸਪੋਰਟ ਮੰਤਰੀ ਨੇ ਕਿਹਾ, ‘ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਜੋ ਅਸੀ ਦਿੱਲੀ ਦੇ ਲੋਕਾਂ ਨੂੰ ਵਧੀਆ ਟਰਾਂਸਪੋਰਟ ਸਿਸਟਮ ਬਣਾਉਣ ਦਾ ਵਾਅਦਾ ਕੀਤਾ ਸੀ ਉਸ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਹਰ ਮਹੀਨੇ ਵੱਧ ਤੋਂ ਵੱਧ ਬੱਸਾਂ ਦੀ ਗਿਣਤੀ ਵਧਾ ਰਹੇ ਹਾਂ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment