ਨਵੀ ਦਿੱਲੀ: ਰਾਜਧਾਨੀ ਦੇ ਪੁਰਾਣੀ ਦਿੱਲੀ ਇਲਾਕੇ ਦੀ ਇੱਕ ਫੈਕਟਰੀ ‘ਚ ਭਿਆਨਕ ਅੱਗ ਲੱਗਣ ਕਾਰਨ 45 ਲੋਕਾਂ ਦੀ ਮੌਤ ਹੋ ਗਈ ਜਦਕਿ ਹਾਦਸੇ ‘ਚ ਤਿੰਨ ਦਰਜਨ ਤੋਂ ਵੱਧ ਲੋਕ ਗੰਭੀਰ ਤੌਰ ਤੇ ਜ਼ਖਮੀ ਹੋਏ ਹਨ।
ਫੈਕਟਰੀ ‘ਚ ਲੱਗੀ ਅੱਗ ਐਨੀ ਭਿਆਨਕ ਸੀ ਕਿ ਫਾਇਰ ਬ੍ਰਗੇਡ ਦੀਆਂ 40 ਤੋਂ ਵੱਧ ਗੱਡੀਆਂ ਦੀ ਸਹਾਇਤਾ ਨਾਲ ਇਸ ਤੇ ਕਾਬੂ ਪਾਇਆ ਜਾ ਸਕਿਆ। ਇਹ ਅੱਗ ਇੱਕ – ਦੂੱਜੇ ਨਾਲ ਜੁੜੀਆਂ 3 ਇਮਾਰਤਾਂ ਵਿੱਚ ਚੌਥੀ ਅਤੇ ਪੰਜਵੀ ਮੰਜ਼ਿਲ ‘ਤੇ ਲੱਗੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਫ਼ੈਕਟਰੀ ਗ਼ੈਰਕਾਨੂੰਨੀ ਸੀ ਫ਼ੈਕਟਰੀ ਦੇ ਮਾਲਕ ਮੋਹੰਮਦ ਰੇਹਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਭਰਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਰੇਹਾਨ ਦੇ ਖਿਲਾਫ ਆਈਪੀਸੀ ਦੀ ਧਾਰਾ 304 ਤੇ ਧਾਰਾ 285 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਫ਼ੈਕਟਰੀ ਵਿੱਚ ਅੱਗ ਲੱਗੀ ਉੱਥੇ ਪਲਾਸਟਿਕ ਦੇ ਸਾਮਾਨ ਦੀ ਪੈਕੇਜਿੰਗ ਦਾ ਕੰਮ ਹੁੰਦਾ ਸੀ।
ਦਿੱਲੀ ‘ਚ ਵਾਪਰੀ ਇਸ ਘਟਨਾ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਗ ਪ੍ਰਗਟਾਇਆ ਹੈ।
Extremely sad to hear the tragic news about fire in Delhi’s Anaz Mandi. My thoughts and prayers are with affected families. Wishing an early recovery to those injured. The local authorities are doing their best to rescue people and provide help.
— President of India (@rashtrapatibhvn) December 8, 2019
ਰਾਸ਼ਟਰਪਤੀ ਨੇ ਟਵੀਟ ਰਾਹੀਂ ਸੋਗ ਪ੍ਰਗਟ ਕਰਦਿਆਂ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਸ ਘਟਨਾ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਨੂੰ ਹਮਦਰਦੀ ਹੈ। ਉਹ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦੇ ਹਨ।
The fire in Delhi’s Anaj Mandi on Rani Jhansi Road is extremely horrific. My thoughts are with those who lost their loved ones. Wishing the injured a quick recovery. Authorities are providing all possible assistance at the site of the tragedy.
— Narendra Modi (@narendramodi) December 8, 2019
ਅਮਿਤ ਸ਼ਾਹ ਨੇ ਵੀ ਇਸ ਘਟਨਾ ‘ਤੇ ਸੋਗ ਪ੍ਰਗਟਾਉਂਦਿਆਂ ਪੀੜਤ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟਾਈ।
Tragic loss of precious lives in the fire accident in New Delhi. My deepest condolences with families of those who have lost their loved ones. I pray for the early recovery of the injured.
Have instructed concerned authorities to provide all possible assistance on urgent basis.
— Amit Shah (@AmitShah) December 8, 2019
ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਗ ਪ੍ਰਗਟਾਇਆ ਹੈ ਅਤੇ ਮ੍ਰਿਤਕ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਕੈਪਟਨ ਨੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਇਸਦੇ ਨਾਲ ਹੀ ਉਹਨਾਂ ਇਸ ਹਾਦਸੇ ‘ਚ ਬਚਾਅ ਕਾਰਜਾਂ ਚ ਲਗੀਆਂ ਟੀਮਾਂ ਪ੍ਰਤੀ ਸਨਮਾਨ ਜਤਾਇਆ।
The fire in Delhi's Anaj Mandi is absolutely appaling and horrific. My prayers are with family members who have lost their loved ones and I wish a speedy recovery to all injured.
I express my gratitude to the brave team who is carrying out the rescue operation.
— Capt.Amarinder Singh (@capt_amarinder) December 8, 2019