ਰਾਜਪੁਰਾ ‘ਚ ਸਟੇਬਾਜੀ ਅਤੇ ਹੁਕਾਬਾਜੀ ਪਾਰਟੀਆਂ ਫੈਲਾਅ ਰਹੀਆ ਹਨ ਕੋਰੋਨਾ ਵਾਇਰਸ? ਆਪ ਵਿਧਾਇਕਾਂ ਨੇ ਕੀਤੀ ਜਾਂਚ ਦੀ ਮੰਗ

TeamGlobalPunjab
2 Min Read

ਚੰਡੀਗੜ੍ਹ : ਮੁਹਾਲੀ ਅਤੇ ਜਲੰਧਰ ਵਿੱਚ ਵਧੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੇ ਇਨ੍ਹਾਂ ਨੂੰ ਅਗਲੀ ਕਤਾਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ । ਇਸ ਦੇ ਨਾਲ ਹੀ ਰਾਜਪੁਰਾ ਵਿੱਚ ਵੀ ਕੋਰੋਨਾ ਲਗਾਤਾਰ ਦਸਤਕ ਦੇ ਰਿਹਾ ਹੈ । ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪੁਰਾ (ਪਟਿਆਲਾ) ਸ਼ਹਿਰ ‘ਚ ਲਗਾਤਾਰ ਵਧ ਰਹੇ ਇਨ੍ਹਾਂ ਮਾਮਲਿਆਂ ਦੀ ਨਿਆਇਕ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

ਪਾਰਟੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰਾਜਪੁਰਾ ਹਲਕਾ ਪ੍ਰਧਾਨ ਮੈਡਮ ਨੀਨਾ ਮਿੱਤਲ ਨੇ ਕਿਹਾ ਹੈ ਕਿ ਰਾਜਪੁਰਾ ਵਿੱਚ ਇੰਨੇ ਵੱਡੇ ਪੱਧਰ ਤੇ ਕੋਰੋਨਾ ਦਾ ਹਮਲਾ ਗੰਭੀਰ ਚਿੰਤਾ ਦੀ ਗਲ ਹੈ । ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਅਤੇ ਪਾਰਦਰਸ਼ੀ ਜੁਡੀਸ਼ੀਅਲ ਜਾਂਚ ਹੋਣੀ ਜ਼ਰੂਰੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਦਸਿਆ ਕਿ ਇਥੇ ਪੁਰਾਣੀ ਅਨਾਜ ਮੰਡੀ ਨੀਲਪੁਰ, ਸਤਨਾਮ ਨਗਰ ਅਤੇ ਪੁਰਾਣਾ ਸ਼ਹਿਰ ਇਲਾਕੇ ‘ਚ 30 ਕੋਰੋਨਾ ਪਾਜੇਟਿਵ ਕੇਸ ਆ ਚੁੱਕੇ ਹਨ, ਜਦਕਿ 300 ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿੰਨਾ ਦਾ ਨਤੀਜਾ ਆਉਣਾ ਬਾਕੀ ਹੈ ਅਤੇ ਇਨ੍ਹਾਂ ਪੀੜਤਾਂ ‘ਚ ਰਾਜਪੁਰਾ ਦੇ ਇੱਕ ਨਾਮੀ ਸਿਆਸਤਦਾਨ ਦਾ ਪਰਿਵਾਰਕ ਮੈਂਬਰ ਵੀ ਸ਼ਾਮਲ ਹੈ। ਜਿਸ ਬਾਰੇ ਕਈ ਤਰਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚਾਹੀਦਾ ਹੈ ਕਿ ਰਾਜਪੁਰਾ ‘ਚ ਅੰਨ੍ਹੇਵਾਹ ਕੋਰੋਨਾ ਫੈਲਣ ਦੇ ਅਸਲ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਡੂੰਘੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਇਸ ਪਿੱਛੇ ਹੁੱਕਾ ਪਾਰਟੀਆਂ ਅਤੇ ਸੱਟੇਬਾਜ਼ੀ ਨਾਲ ਜੁੜੀਆਂ ਸਰਗੋਸ਼ੀਆਂ (ਵਿਸਪਰਿੰਗਜ) ਸ਼ਾਮਲ ਹਨ।

- Advertisement -

ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਸਿਆਸੀ ਪਨਾਹ ਹੇਠ ਰਾਜਪੁਰਾ ਪਿਛਲੇ ਲੰਬੇ ਸਮੇਂ ਤੋਂ ਸੱਟੇਬਾਜ਼ੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੈ। ਸਰਕਾਰਾਂ ਬਦਲਣ ਨਾਲ ਸਿਰਫ਼ ਚਿਹਰੇ ਬਦਲਦੇ ਹਨ ਪਰ ਸੱਟੇਬਾਜ਼ੀ ਜਿਉਂ ਦੀ ਤਿਉਂ ਚੱਲਦੀ ਹੈ। ਨੀਨਾ ਮਿੱਤਲ ਨੇ ਕਿਹਾ ਕਿ ਨੀਲਪੁਰ ਇਲਾਕੇ ‘ਚ ਹੁੰਦੀਆਂ ਹੁੱਕਾ ਪਾਰਟੀਆਂ ਅਤੇ ਸੱਟੇਬਾਜੀਆਂ ਨੇ ਸ਼ਹਿਰ ‘ਚ ਕੋਰੋਨਾ ਵੰਡਿਆ ਹੈ। ਇਹ ਚਰਚਾ ਪੂਰੇ ਸ਼ਹਿਰ ‘ਚ ਗਰਮ ਹੈ।

Share this Article
Leave a comment