ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਮਾਮਲੇ ‘ਤੇ ਰਾਜ ਸਭਾ ‘ਚ ਦਿੱਤਾ ਜਵਾਬ

TeamGlobalPunjab
2 Min Read

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਕਿਹਾ ਕਿ ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਹੈ ਅਤੇ ਦੇਸ਼ ਦੀ ਰੱਖਿਆ ਸਥਾਪਨਾ ਸੁਰੱਖਿਅਤ ਪ੍ਰਕਿਰਿਆਵਾਂ ਅਤੇ ਮਾਪਦੰਡਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਦੱਸ ਦੇਈਏ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਭਾਰਤ ‘ਤੇ ਉਸ ਦੇ ਏਅਰਸਪੇਸ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਪਾਕਿਸਤਾਨ ਵਿੱਚ 124 ਕਿਲੋਮੀਟਰ ਅੰਦਰ ਭਾਰਤ ਵੱਲੋਂ ਆਈ ਮਿਜ਼ਾਇਲ ਖਾਨੇਵਾਲ ਜ਼ਿਲ੍ਹੇ ਵਿੱਚ ਜਾ ਡਿੱਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਇਹ ਗੱਲ ਕਹੀ। ਉਨ੍ਹਾਂ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ  ਕਿਹਾ, “ਭਾਰਤ ਦੀ ਸੁਰੱਖਿਆ ਪ੍ਰਕਿਰਿਆਵਾਂ ਅਤੇ ਮਾਪਦੰਡ ਬਹੁਤ ਉੱਚੇ ਪੱਧਰ ਦੇ ਹਨ ਅਤੇ ਇਸ ਦੀਆਂ ਹਥਿਆਰਬੰਦ ਸੈਨਾਵਾਂ ਸ਼ਾਨਦਾਰ ਅਤੇ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਿਤ ਹਨ।” ਦੁਰਘਟਨਾਗ੍ਰਸਤ ਮਿਜ਼ਾਈਲ ਲਾਂਚ ਦੀ ਜਾਂਚ ਤੋਂ ਬਾਅਦ ਜੇਕਰ ਕੋਈ ਨੁਕਸ ਪਾਇਆ ਜਾਂਦਾ ਹੈ, ਤਾਂ ਸਰਕਾਰ ਉਸ ਨੂੰ ਸੁਧਾਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਹੈ।

ਉਨ੍ਹਾਂ ਕਿਹਾ ਕਿ  ਇਸ ਘਟਨਾ ਨਾਲ ਸਬੰਧਤ ਆਪ੍ਰੇਸ਼ਨਸ, ਮੈਂਟੇਨੇਂਸ ਤੇ ਇੰਟਰੱਕਸ ਲਈ ਸਟੈਂਡਰਡ ਪ੍ਰੋਸੀਡਿੰਗ ਦੀ ਵੀ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਤਰ੍ਹਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਦੂਰ ਕੀਤਾ ਜਾਏਗਾ।

ਪਾਕਿਸਤਾਨ ਨੇ ਕਿਹਾ ਸੀ ਕਿ ਮਿਜ਼ਾਈਲ 40,000 ਫੁੱਟ ਦੀ ਉਚਾਈ ‘ਤੇ ਉਨ੍ਹਾਂ ਦੇ ਹਵਾਈ ਖੇਤਰ ‘ਚ ਦਾਖਲ ਹੋਈ, ਜੋ ਆਵਾਜ਼ ਦੀ ਰਫਤਾਰ ਤੋਂ ਤਿੰਨ ਗੁਣਾ ਤੇਜ਼ ਸੀ। ਮਿਜ਼ਾਈਲ 6 ਮਿੰਟ ਤੱਕ ਹਵਾ ‘ਚ ਰਹੀ, ਜਿਸ ਦੌਰਾਨ ਕੋਈ ਜਹਾਜ਼ ਵੀ ਇਸ ਦੇ ਰਸਤੇ ‘ਚ ਆ ਸਕਦਾ ਸੀ। ਪਾਕਿਸਤਾਨ ਨੇ ਇਸ ਮਾਮਲੇ ਦੀ ਸਾਂਝੀ ਜਾਂਚ ਦੀ ਮੰਗ ਕੀਤੀ ਸੀ, ਜਿਸ ਨੂੰ ਭਾਰਤ ਨੇ ਠੁਕਰਾ ਦਿੱਤਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment