Breaking News

ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਰਣਵੀਰ-ਦੀਪਿਕਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਦੀਪਿਕਾ ਪਾਦੁਕੋਨ ਤੇ ਰਣਵੀਰ ਸਿੰਘ ਦੇ ਵਿਆਹ ਦੀ ਬਿਤੇ ਦਿਨੀਂ ਪਹਿਲੀ ਵਰ੍ਹੇਗੰਢ ਸੀ। ਦੀਪਿਕਾ-ਰਣਵੀਰ ਨੇ 14 – 15 ਨਵੰਬਰ ਨੂੰ ਇਟਲੀ ਵਿੱਚ ਕੋਂਕਣੀ ਤੇ ਸਿੰਧੀ ਰੀਤੀ ਰਿਵਾਜਾਂ ਨਾਲ ਵਿਆਹ ਹੋਇਆ ਸੀ। ਆਪਣੀ ਪਹਿਲੀ ਵਰ੍ਹੇਗੰਢ ‘ਤੇ ਬੀਤੇ ਦਿਨੀਂ ਦੀਪਿਕਾ-ਰਣਵੀਰ ਦੀਪਿਕਾ ਪਹਿਲਾਂ ਤੀਰੁਪਤੀ ਦੇ ਵੈਂਕਟੇਸ਼ਵਰ ਮੰਦਿਰ ਆਸ਼ਿਰਵਾਦ ਲੈਣ ਗਏ ਤੇ ਅੱਜ ਸ਼ੁੱਕਰਵਾਰ ਸਵੇਰੇ 4:30 ਵਜੇ ਇਹ ਜੋੜਾ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

ਦੀਪਿਕਾ ਅਤੇ ਰਣਵੀਰ ਦੀਆਂ ਅੱਜ ਸਵੇਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਦੀਪਿਕਾ ਮਹਿਰੂਨ ਰੰਗ ਦੇ ਚੂੜੀਦਾਰ ਸੂਟ ਵਿੱਚ ਨਜ਼ਰ ਆਈ। ਉੱਥੇ ਹੀ ਰਣਵੀਰ ਸਿੰਘ ਕੁੜਤੇ-ਪਜਾਮੇ ‘ਚ ਨਜ਼ਰ ਆਏ ਦੋਵਾਂ ਨੇ ਇੱਥੇ ਮੱਥਾ ਟੇਕਿਆ।

ਦੱਸ ਦਿਓ ਕਿ ਵੇਂਕਟੇਸ਼ਵਰ ਮੰਦਿ ਵਿੱਚ ਦਰਸ਼ਨ ਕਰਣ ਦੇ ਦੌਰਾਨ ਦੀਪਿਕਾ ਨੇ ਲਾਲ ਰੰਗ ਸਾੜ੍ਹੀ ਤੇ ਭਾਰੀ ਗਹਿਣੇ ਪਹਿਨੇ ਸਨ। ਲੰਬੇ ਸਮੇਂ ਤੱਕ ਇੱਕ – ਦੂੱਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ।

ਇਟਲੀ ‘ਚ ਵਿਆਹ ਵਿਆਹ ਦੇ ਬੰਧਨ ‘ਚ ਬੱਝਣ ਤੋਂ ਬਾਅਦ ਦੋਵਾਂ ਨੇ ਭਾਰਤ ਆ ਕੇ ਵੱਖ-ਵੱਖ ਥਾਵਾਂ ‘ਤੇ ਰਿਸੈਪਸ਼ਨ ਦਿੱਤੀ ਸੀ। ਦੋਵੇਂ ਅਕਸਰ ਇੱਕ ਦੂੱਜੇ ਲਈ ਸੋਸ਼ਲ ਮੀਡੀਆ ‘ਤੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਉਥੇ ਹੀ ਕਈ ਵਾਰ ਇੱਕ ਦੂੱਜੇ ਦੀ ਟੰਗ ਖਿਚਾਈ ਕਰਦੇ ਵੀ ਨਜ਼ਰ ਆਉਂਦੇ ਹਨ।

Check Also

CM  ਮਾਨ ਨੇ ਪੰਜਾਬ ਪੁਲਿਸ ‘ਚ ਹਰੇਕ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਵੀ ਕੀਤਾ ਫੈਸਲਾ

ਜਲੰਧਰ: CM  ਮਾਨ ਨੇ ਪੰਜਾਬ ਪੁਲਿਸ ਵਿੱਚ ਸਿੱਧੇ ਭਰਤੀ ਹੋਏ ਸਿਪਾਹੀਆਂ ਦੇ ਹੁਣ ਤੱਕ ਦੇ …

Leave a Reply

Your email address will not be published. Required fields are marked *