ਅਮਰੀਕਾ ਵੱਲੋਂ ਮੋਦੀ ਨੂੰ ਵੱਕਾਰੀ ਐਵਾਰਡ, ਪੀਐਮ ਨੇ ਟਵੀਟ ਕਰ ਕਿਹਾ ‘ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ’

TeamGlobalPunjab
2 Min Read

ਵਾਸ਼ਿੰਗਟਨ: ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਕਾਰੀ ਲੀਜਨ ਆਫ਼ ਮੈਰਿਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਟਰੰਪ ਵੱਲੋਂ ਐਵਾਰਡ ਸੌਂਪਣ ਦੀ ਰਸਮ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਾਇਨ ਨੇ ਅਦਾ ਕੀਤੀ ਜਦਕਿ ਮੋਦੀ ਵਲੋਂ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਐਵਾਰਡ ਪ੍ਰਾਪਤ ਕੀਤਾ। ਅਮਰੀਕਾ ਸਰਕਾਰ ਵੱਲੋਂ ਇਹ ਐਵਾਰਡ ਕਿਸੇ ਦੇਸ਼ ਜਾਂ ਸਰਕਾਰ ਦੇ ਮੁਖੀ ਨੂੰ ਦਿੱਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਉਹ ਅਮਰੀਕੀ ਸਰਕਾਰ ਦੁਆਰਾ ਲੀਜਨ ਆਫ਼ ਮੈਰਿਟ ਨਾਲ ਸਨਮਾਨਿਤ ਕੀਤੇ ਜਾਣ ‘ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

- Advertisement -

ਮੋਦੀ ਤੋਂ ਇਲਾਵਾ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਵੀ ਲੀਜਨ ਆਫ਼ ਮੈਰਿਟ ਨਾਲ ਨਿਵਾਜਿਆ ਗਿਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਨ੍ਹਾਂ ਦਾ ਦੇਸ਼ ਗਲੋਬਲ ਪਾਵਰ ਬਣ ਰਿਹਾ ਹੈ ਅਤੇ ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਨਾਲ ਰਣਨੀਤਕ ਰਿਸ਼ਤਿਆਂ ਅੱਗੇ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ।

ਸ਼ਿੰਜੋ ਆਬੇ ਨੂੰ ਇਹ ਐਵਾਰਡ ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਕਾਇਮ ਰੱਖਣ ਅਤੇ ਵਿਵਾਦਾਂ ਤੋਂ ਮੁਕਤ ਰੱਖਣ ਦੇ ਇਵਜ਼ ਵਿਚ ਦਿੱਤਾ ਗਿਆ ਜਦਕਿ ਸਕੌਟ ਮੌਰੀਸਨ ਨੂੰ ਕੌਮਾਂਤਰੀ ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਲਈ ਸਨਮਾਨਤ ਕੀਤਾ ਗਿਆ।

Share this Article
Leave a comment