ਦੀਪ ਸਿੱਧੂ ਲਾਈਵ ਦੌਰਾਨ ਹੋਏ ਭਾਵੁਕ, ਕਿਹਾ ਤੁਹਾਡੇ ਤੋਂ ਚੰਗੇ ਬਿਹਾਰੀ…

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੇ ਲਾਲ ਕਿਲ੍ਹੇ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਨਾਮਜ਼ਦ ਪੰਜਾਬੀ ਅਦਾਕਾਰ ਦੀਪ ਸਿੱਧੂ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ‘ਤੇ ਲਾਈਵੇ ਹੋਇਆ। ਇਸ ਦੌਰਾਨ ਦੀਪ ਸਿੱਧੂ ਨੇ ਆਪਣੇ ‘ਤੇ ਲੱਗੇ ਰਹੇ ਇਲਜ਼ਾਮਾਂ ਸਬੰਧੀ ਸਫਾਈ ਦਿੱਤੀ ਹੈ। ਦੀਪ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਲੋਕਾਂ ਦੇ ਹੱਕਾਂ ਲਈ ਲੜਿਆ ਹਾਂ ਜਿਸ ਦਾ ਮੈਨੂੰ ਤੋਹਫਾ ਅੱਜ ਇਹ ਮਿਲ ਰਿਹਾ ਹੈ ਕਿ ਮੈਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ। ਇਸ ਦੌਰਾਨ ਦੀਪ ਸਿੱਧੂ ਭਾਵੁਕ ਹੁੰਦੇ ਹੋਏ ਨਜ਼ਰ ਆਏ।

ਦੀਪ ਸਿੱਧੂ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਪੰਜ ਲੱਖ ਬੰਦਾ ਮੌਜੂਦ ਸੀ ਪਰ ਨਿਸ਼ਾਨਾ ਸਿਰਫ਼ ਮੈਨੂੰ ਬਣਾਇਆ ਗਿਆ। ਦੀਪ ਸਿੱਧੂ ਨੇ ਇਸ ਦੌਰਾਨ ਸਨੀ ਦਿਓਲ ‘ਤੇ ਵੀ ਸਵਾਲ ਖੜ੍ਹੇ ਕੀਤੇ। ਦੀਪ ਸਿੱਧੂ ਨੇ ਕਿਹਾ ਕਿ ਸਨੀ ਦਿਓਲ ਲਈ 20 ਦਿਨ ਲਗਾਤਾਰ ਕੰਮ ਕੀਤਾ। ਅੱਜ ਉਸ ਨੂੰ ਸਾਡੇ ਨਾਲ ਖੜ੍ਹਨਾ ਚਾਹੀਦਾ ਸੀ, ਪਰ ਉਸ ਨੇ ਵੀ ਸਾਡਾ ਸਾਥ ਛੱਡ ਦਿੱਤਾ।

26 ਜਨਵਰੀ ਨੂੰ ਕਿਸਾਨ ਪਰੇਡ ਦੌਰਾਨ ਕੁਝ ਲੋਕਾਂ ਦੀ ਭੀੜ ਵੱਲੋਂ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਗਾ ਦਿੱਤਾ ਗਿਆ ਸੀ। ਇਸ ਭੀੜ ‘ਚ ਦੀਪ ਸਿੱਧੂ ਵੀ ਮੌਜੂਦ ਸੀ। ਅਦਾਕਾਰ ਦੀਪ ਸਿੱਧੂ ਨੇ ਇਸ ਦੌਰਾਨ ਫੇਸਬੁੱਕ ‘ਤੇ ਲਾਈਵ ਵੀ ਕੀਤਾ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਦੀਪ ਸਿੱਧੂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਦੇਖੋ ਪੂਰੀ ਵੀਡੀਓ:

- Advertisement -

 

View this post on Instagram

 

A post shared by Deep Sidhu (@deepsidhu.official)

Share this Article
Leave a comment