Breaking News

ਉੱਤਰਕਾਸ਼ੀ ਹਾਦਸੇ ‘ਚ ਹੁਣ ਤੱਕ 19 ਲੋਕਾਂ ਦੀ ਮੌਤ, 13 ਹਾਲੇ ਵੀ ਲਾਪਤਾ

ਉੱਤਰਾਖੰਡ: ਉੱਤਰਕਾਸ਼ੀ ‘ਚ ਬਰਫੀਲੇ ਤੂਫਾਨ ਦੇ ਹਾਦਸੇ ‘ਚ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਾਦਸੇ ‘ਚ 13 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਪਿਛਲੇ 70 ਘੰਟਿਆਂ ਤੋਂ 30 ਬਚਾਅ ਟੀਮਾਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਖ਼ਰਾਬ ਮੌਸਮ ਕਾਰਨ ਬਚਾਅ ਕਾਰਜ ਰੁਕ-ਰੁਕ ਕੇ ਰੋਕਣੇ ਪਏ। ਦੱਸ ਦੇਈਏ ਕਿ ਇਹ ਹਾਦਸਾ ਦਰੋਪਦੀ ਦੇ ਡੰਡਾ ਚੋਟੀ ਦੇ ਕੋਲ ਵਾਪਰਿਆ ਹੈ।

ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਬਰਫ਼ਬਾਰੀ ਤੋਂ ਬਾਅਦ ਦਰਾੜ ਵਿੱਚੋਂ ਕੁੱਲ 19 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅੱਜ ਐਡਵਾਂਸ ਲਾਈਟ ਹੈਲੀਕਾਪਟਰ ਰਾਹੀਂ ਮ੍ਰਿਤਕ ਦੇਹਾਂ ਨੂੰ ਮੌਲੀ ਹੈਲੀਪੈਡ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਡੀਜੀਪੀ ਨੇ ਦੱਸਿਆ ਕਿ ਕੁੱਲ 30 ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਪਿਛਲੇ 70 ਘੰਟਿਆਂ ਤੋਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਦੱਸ ਦਈਏ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੀ ਟੀਮ ਉੱਚ ਹਿਮਾਲੀਅਨ ਖੇਤਰ ‘ਚ ਟ੍ਰੇਨਿੰਗ ਲਈ ਨਿਕਲੀ ਸੀ, ਜਿਸ ਦੌਰਾਨ ਐਤਵਾਰ ਨੂੰ ਡੋਕਰਾਨੀ ਬਾਮਕ ਗਲੇਸ਼ੀਅਰ ਇਲਾਕੇ ‘ਚ ਟੀਮ ਦੇ 29 ਮੈਂਬਰ ਬਰਫੀਲੇ ਤੂਫਾਨ ਦੀ ਲਪੇਟ ‘ਚ ਆ ਗਏ ਅਤੇ ਕਈ ਲੋਕ ਲਾਪਤਾ ਹੋ ਗਏ। ਘਟਨਾ ਵਾਲੀ ਥਾਂ ‘ਤੇ ਵੀਰਵਾਰ ਸਵੇਰੇ 7.30 ਵਜੇ ਤੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਭਾਰਤ ਦੀ G-20 ਪ੍ਰਧਾਨਗੀ ਅੱਜ ਤੋਂ ਸ਼ੁਰੂ, ਸਾਲ ’ਚ 55 ਥਾਵਾਂ ’ਤੇ 32 ਸੈਕਟਰਾਂ ’ਚ ਹੋਣਗੀਆਂ 200 ਮੀਟਿੰਗਾਂ

ਨਵੀਂ ਦਿੱਲੀ : ਭਾਰਤ ਵੀਰਵਾਰ ਤੋਂ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦੇ ਮੁੱਖ ਮੰਚ ਜੀ-20 ਸਮੂਹ ਦੀ …

Leave a Reply

Your email address will not be published. Required fields are marked *