ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ, 34 ਦੀ ਮੌਤ

TeamGlobalPunjab
2 Min Read

ਜਕਾਰਤਾ : ਇੰਡੋਨੇਸ਼ੀਆ ਦੇ ਜਾਵਾ ਦੀਪ ਵਿਚ ਸ਼ਨਿਚਰਵਾਰ ਨੂੰ ਇਕ ਜਵਾਲਾਮੁਖੀ ਫਟ ਗਿਆ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34 ਤਕ ਪਹੁੰਚ ਗਈ ਹੈ।ਪੂਰਬੀ ਜਾਵਾ ਪ੍ਰਾਂਤ ਦੇ ਲੁਮਾਗਾਂਜ ਜ਼ਿਲ੍ਹੇ ਵਿਚ ਮਾਊਂਟ ਸੇਮੇਰੂ ਨੇ 40 ਹਜ਼ਾਰ ਫੁੱਟ ਤੋਂ ਜ਼ਿਆਦਾ ਦੀ ਰਾਖ ਦੇ ਮੋਟੇ ਅੰਗਾਰੇ ਉਗਲ ਦਿੱਤੇ। ਜਿਸ ਵਿਚ ਅਚਾਨਕ ਧਮਾਕੇ ਤੋਂ ਬਾਅਦ ਸੀਰਿੰਗ ਗੈਸ ਤੇ ਲਾਵਾ ਹੇਠਾਂ ਵੱਲ ਵਹਿ ਰਿਹਾ ਸੀ। ਤਬਾਹੀ ਨੇ ਸਾਰੀਆਂ ਗਲੀਆਂ ਮਿੱਟੀ ਅਤੇ ਸੁਆਹ ਨਾਲ ਭਰ ਦਿੱਤੀਆਂ, ਕਈ ਪਿੰਡਾਂ ਵਿੱਚ ਘਰ ਅਤੇ ਵਾਹਨ ਨਸ਼ਟ ਹੋ ਗਏ।

”ਸਥਾਨਕ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਵਾਯਾਨ ਸੁਯਾਤਨਾ ਨੇ  ਦੱਸਿਆ ਕਿ ਹੁਣ ਤੱਕ, 34 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਅਜੇ ਵੀ ਲਾਪਤਾ ਹਨ।ਇਸ ਤੋਂ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 14  ਸੀ।

ਸੇਮੇਰੂ ਜਵਾਲਾਮੁਖੀ ਦੇ ਵਿਸਫੋਟ ਤੋਂ ਬਾਅਦ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉੱਧਰ ਭੱਜ ਰਹੇ ਹਨ।

ਬਚਾਅ ਕਰਮਚਾਰੀ ਜਵਾਲਾਮੁਖੀ ਫਟਣ ਤੋਂ ਬਾਅਦ ਤੋਂ ਖਤਰਨਾਕ ਸਥਿਤੀਆਂ ਨਾਲ ਜੂਝ ਰਹੇ ਹਨ, ਜਵਾਲਾਮੁਖੀ ਦੇ ਮਲਬੇ, ਤਬਾਹ ਹੋਈਆਂ ਇਮਾਰਤਾਂ ਅਤੇ ਤਬਾਹ ਹੋਏ ਵਾਹਨਾਂ ਵਿੱਚ ਬਚੇ ਲੋਕਾਂ ਅਤੇ ਲਾਸ਼ਾਂ ਦੀ ਭਾਲ ਕਰ ਰਹੇ ਹਨ। ਖੋਜ ਅਮਲੇ ਨੇ ਮੰਗਲਵਾਰ ਨੂੰ ਕਾਰਵਾਈ ਵਿੱਚ ਸਹਾਇਤਾ ਲਈ ਕੁੱਤਿਆਂ ਦੀ ਵੀ ਮਦਦ ਲਈ।

ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸੇਮੇਰੂ ਦੇ ਕ੍ਰੇਟਰ ਦੇ 5km (3.1 ਮੀਲ) ਦੇ ਅੰਦਰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਨੇੜੇ ਦੀ ਹਵਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਅਤੇ ਕਮਜ਼ੋਰ ਸਮੂਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

Share this Article
Leave a comment