ਚੱਲਦੇ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਦੀ ਹੋਈ ਮੌਤ

Rajneet Kaur
1 Min Read

ਸ਼ਾਹਕੋਟ:  ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ  ਕਬੱਡੀ ਖਿਡਾਰੀ ਅਮਰ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਦੀ ਸੱਟ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਖੇਡਦੇ ਸਮੇਂ ਸਿਰ ਵਿਚ ਸੱਟ ਲੱਗਣ ਨਾਲ  ਖਿਡਾਰੀ ਜ਼ਖਮੀ ਹੋ ਗਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਟੀਮ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਖਿਡਾਰੀ ਦੀ ਮੌਤ ’ਤੇ ਕਬੱਡੀ ਕੱਪ ਕਰਵਾ ਰਹੇ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ  ਦੁਖ ਦਾ ਪ੍ਰਗਟਾਵਾ ਕੀਤਾ ਹੈ।

ਜਿਉਂ ਹੀ ਸਾਰਿਆਂ ਨੂੰ ਅਮਰ ਦੀ ਮੌਤ ਦੀ  ਖਬਰ ਟੂਰਨਾਮੈਂਟ ਵਿਚ ਮਿਲੀ ਤਾਂ ਦਰਸ਼ਕਾਂ ਦੇ ਚਿਹਰੇ ‘ਤੇ ਮਾਯੂਸੀ ਛਾ ਗਈ। ਇਸ ਮੌਕੇ 2 ਮਿੰਟ ਦਾ ਮੌਨ ਰੱਖ ਕੇ ਮਰਹੂਮ ਖਿਡਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment