ਵਾਸ਼ਿੰਗਟਨ : ਅਮਰੀਕਾ ‘ਚ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਸੰਸਦ ਮੈਂਬਰ ਜੌਹਨ ਲੂਈਸ ਦਾ ਬੀਤੇ ਸ਼ੁੱਕਰਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ 80 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸਦਨ ਦੀ ਪ੍ਰਤੀਨਿਧੀ ਸਪੀਕਰ ਨੈਨਸੀ ਪੇਲੋਸੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਹੋਇਆ ਉਨ੍ਹਾਂ ਨੂੰ ਅਮਰੀਕੀ ਇਤਿਹਾਸ ਦੇ ਮਹਾਨ ਨਾਇਕਾਂ ‘ਚੋਂ ਇਕ ਦੱਸਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਉਨ੍ਹਾਂ ਦੀ ਮੌਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਸਮੇਤ ਪੂਰੇ ਅਮਰੀਕਾ ਵਿਚ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡੇ ਨੂੰ ਝੁਕਾਅ ਦਿੱਤਾ ਗਿਆ।
ਲੂਯਿਸ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ‘ਬਿਗ ਸਿਕਸ’ ਕਾਰਕੁਨਾਂ ਵਿਚੋਂ ਇੱਕ ਸਨ। ਇਸ ਅੰਦੋਲਨਕਾਰੀ ਸਮੂਹ ਦੀ ਅਗਵਾਈ ਮਾਰਟਿਨ ਲੂਥ ਕਿੰਗ ਜੂਨੀਅਰ ਨੇ ਕੀਤੀ ਸੀ। ਲੂਯਿਸ ਉਸ ਸਮੇਂ ‘ਬਿਗ ਸਿਕਸ’ ਕਾਰਕੁਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸਨ। 1963 ਵਿਚ ਵਾਸ਼ਿੰਗਟਨ ਮਾਰਚ ਵਿਚ ਭਾਸ਼ਣ ਦੇਣ ਵਾਲੇ ਉਹ ‘ਬਿਗ ਸਿਕਸ’ ਕਾਰਕੁੰਨਾਂ ਵਿਚ ਸ਼ਾਮਲ ਆਖਰੀ ਬਚੇ ਹੋਏ ਮੈਂਬਰ ਸਨ। ਜੌਹਨ ਲੂਈਸ ਅਟਲਾਂਟਾ ਤੋਂ ਹਾਊਸ ਆਫ਼ ਰਿਪਰੈਜ਼ੈਂਟੇਟਿਵ ਦੇ ਮੇਂਬਰ ਸਨ।
ਪੇਲੋਸੀ ਨੇ ਕਿਹਾ ਉਨ੍ਹਾਂ ਜਿਹਾ ਸਾਥੀ ਕਰਮਚਾਰੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਨੂੰ ਉਨ੍ਹਾਂ ਦੇ ਦੇਹਾਂਤ ਨਾਲ ਬਹੁਤ ਵੱਡਾ ਘਾਟਾ ਪਿਆ ਹੈੌ। ਸੀਨੇਟਰ ਮਿਚ ਮੈਕੋਨੈਲ ਨੇ ਵੀ ਉਨ੍ਹਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਜੌਹਨ ਲੂਈਸ ਨੇ ਦਸੰਬਰ 2019 ਵਿਚ ਕੈਂਸਰ ਤੋਂ ਪੀੜਤ ਹੋਣ ਦਾ ਐਲਾਨ ਵੀ ਕੀਤਾ ਸੀ।